ਜਲੰਧਰ : ਇਥੋਂ ਦੇ ਇੱਕ ਸਕੂਲ ਵਿੱਚ ਅਚਾਨਕ ਹੀ ਲੰਮਾ ਅਜਗਰ ਵੜ ਆਇਆ ਜਿਸ ਨੂੰ ਵੇਖ ਕੇ ਸਕੂਲੀ ਬੱਚਿਆਂ ਦੇ ਉਸ਼ ਉਡ ਗਏ ਅਤੇ ਉਹ ਇਧਰ ਉਧਰ ਦੌੜਨ ਲੱਗੇ। ਜਿਵੇਂ ਹੀ ਸਕੂਲ ਪ੍ਰਸ਼ਾਸਨ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰਤ ਮਦਦ ਲਈ ਫ਼ੋਨ ਘੁਮਾਉਣੇ ਸ਼ੁਰੂ ਕਰ ਦਿਤੇ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ 10 ਫੁੱਟ ਲੰਮਾ ਅਜਗਰ ਕਲਾਸ ਰੂਮ ਵਿੱਚ ਕਲਾਸਾਂ ਲੱਗਣ ਤੋਂ ਪਹਿਲਾਂ ਹੀ ਆਰਾਮ ਨਾਲ ਬੈਠਾ ਸੀ। ਉਥੇ ਜਿਵੇਂ ਹੀ ਬੱਚਿਆਂ ਦੀ ਨਜ਼ਰ ਉਸ ਉਪਰ ਪਈ ਤਾਂ ਬੱਚੇ ਡਰ ਕੇ ਬਾਹਰ ਆ ਗਏ। ਇਸ ਤੋਂ ਬਾਅਦ, ਸਕੂਲ ਦੇ ਅਧਿਆਪਕ ਨੂੰ ਤੁਰੰਤ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ। ਪਹਿਲਾਂ ਉਸਨੇ ਅਜਗਰ ਨੂੰ ਹੱਥ ਨਾਲ ਫੜਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਇਆ। ਇਸ ਤੋਂ ਬਾਅਦ ਉਹ ਸੱਪ ਫੜਨ ਵਾਲੇ ਵੱਲੋਂ ਫੜਿਆ ਗਿਆ। ਜੰਗਲਾਤ ਵਿਭਾਗ ਹੁਣ ਉਸਨੂੰ ਜੰਗਲ ਵਿੱਚ ਛੱਡਣ ਲਈ ਲੈ ਗਿਆ ਹੈ।
ਅਧਿਆਪਕਾਂ ਅਨੁਸਾਰ, ਸਕੂਲ ਆਮ ਤੌਰ ’ਤੇ ਬੰਦ ਰੱਖਿਆ ਜਾਂਦਾ ਹੈ। ਕਮਰਿਆਂ ਨੂੰ ਤਾਲੇ ਲੱਗੇ ਹੁੰਦੇ ਹਨ। ਇਨ੍ਹੀਂ ਦਿਨਾਂ ਵਿੱਚ ਸਕੂਲ ਵਿੱਚ ਟਾਈਲ ਲਗਾਉਣ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਕਮਰੇ ਖੁੱਲ੍ਹੇ ਛੱਡੇ ਗਏ ਸਨ। ਇਸ ਕਾਰਨ ਅਜਗਰ ਕਮਰੇ ਵਿੱਚ ਦਾਖ਼ਲ ਹੋਇਆ। ਜੰਗਲਾਤ ਵਿਭਾਗ ਅਨੁਸਾਰ ਅਜਗਰ ਭਾਰਤੀ ਰੌਕ ਪਾਈਥਨ ਪ੍ਰਜਾਤੀ ਦਾ ਹੈ, ਜੋ ਕਿ ਕਾਫ਼ੀ ਜ਼ਹਿਰੀਲਾ ਵੀ ਹੈ।