ਦੇਹਰਾਦੂਨ : ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਕਿਸੇ ਨੁਕਸਾਨ ਤੋਂ ਡਰਦੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦਾ ਕਹਿਣਾ ਹੈ ਕਿ ਝਟਕੇ ਕਾਫੀ ਤੇਜ਼ ਸਨ। ਜਾਣਕਾਰੀ ਮੁਤਾਬਕ ਸ਼ਨੀਵਾਰ ਯਾਨੀ ਅੱਜ ਤੜਕੇ ਕਰੀਬ 5:58 ਵਜੇ ਉੱਤਰਾਖੰਡ ਦੇ ਚਮੋਲੀ, ਪੌੜੀ, ਅਲਮੋੜਾ ਆਦਿ ਜ਼ਿਲ੍ਹਿਆਂ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਚਮੋਲੀ ’ਚ ਧਰਤੀ ਦੇ ਪੰਜ ਕਿ.ਮੀ. ਅੰਦਰ ਰਿਹਾ। ਨਾਲ ਹੀ ਇਸ ਦੀ ਰਿਕਟਰ ਸਕੇਲ ’ਤੇ ਤੀਬਰਤਾ 4.7 ਦੱਸੀ ਜਾ ਰਹੀ ਹੈ। ਹਾਲਾਂਕਿ ਅਜੇ ਭੂਚਾਲ ਨਾਲ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।