ਤਰਨਤਾਰਨ : ਪੰਜਾਬ ਪੁਲਿਸ ਅਤੇ BSF ਨੇ ਸਾਂਝੇ ਆਪ੍ਰੇਸ਼ਨ ਰਾਹੀਂ ਪਿੰਡ ਹਵਲੇਈਆਂ ਨੇੜੇ ਭਾਰਤ-ਪਾਕਿਸਤਾਨ ਸਰੱਹਦ ਤੋਂ ਬੀਤੀ ਰਾਤ ਡਰੋਨ ਰਾਹੀਂ ਭੇਜੀ ਗਈ 6 ਕਿੱਲੋ ਹੈਰੋਇਨ ਬਰਾਮਦ ਕੀਤਾ ਗਿਆ ਹੈ, ਜਿਸ ਦੀ ਅੰਤਰਰਾਜੀ ਕੀਮਤ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰੋਜ਼ਾਨਾ ਵਾਂਗ BSF ਦੀ 71 ਬਟਾਲੀਅਨ ਦੇ ਜਵਾਨ ਡਿਊਟੀ 'ਤੇ ਤਾਇਨਾਤ ਸਨ।
ਬੀਤੀ ਰਾਤ ਕਰੀਬ 11.30 ਵਜੇ ਜਵਾਨਾਂ ਨੂੰ ਪਾਕਿਸਤਾਨ ਵਲੋਂ ਭਾਰਤ ਦੀ ਸਰਹੱਦ ਨੇੜੇ ਘੁੰਮਦੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ BSF ਵਲੋਂ ਡਰੋਨ ਨੂੰ ਖਦੇੜਨ ਲਈ ਕਰੀਬ ਇਕ ਦਰਜਨ ਤੋਂ ਵੱਧ ਫਾਇਰ ਵੀ ਕੀਤੇ ਗਏ, ਜਿਸ ਤੋਂ ਬਾਅਦ ਡਰੋਨ ਨਜ਼ਰ ਨਹੀਂ ਆਇਆ।
ਇਸ ਕਾਰਵਾਈ ਤੋਂ ਬਾਅਦ ਤੁਰੰਤ DSP ਸਿੱਟੀ ਸੁੱਚਾ ਸਿੰਘ ਬੱਲ, ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਦੀਪਕ ਕੁਮਾਰ ਨੇ ਸਮੇਤ ਪੁਲਸ ਪਾਰਟੀ ਤੇ BSF ਵਲੋਂ ਪਿੰਡ ਹਵੇਲੀਆਂ ਦੇ ਨਾਲ ਲੱਗਦੇ ਸਾਰੇ ਇਲਾਕੇ 'ਚ ਬਾਰੀਕੀ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਜਿਥੋਂ 6 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ। SSP ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਤੇ ਕਾਰਵਾਈ ਨਾਰਕੋਟਿਕ ਕੰਟਰੋਲ ਬਿਊਰੋ (NCB) ਵਲੋਂ ਕੀਤੀ ਜਾਵੇਗੀ।