ਕਰਨਾਟਕਾ : ਸ਼ਮਸ਼ਾਨ ਘਾਟ ਵਿਚ 150 ਦੇ ਕਰੀਬ ਜ਼ਿੰਦਾ ਕੁੱਤੇ ਬਰਾਮਦ ਕੀਤੇ ਗਏ ਹਨ। ਦਰਅਸਲ ਦੇਰ ਰਾਤ ਸ਼ਮਸ਼ਾਨਘਾਟ ਵਿੱਚੋਂ ਤੇਜ਼ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਇਨ੍ਹਾਂ ਆਵਾਜ਼ਾਂ ਨੂੰ ਸੁਣ ਕੇ ਆਲੇ ਦੁਆਲੇ ਦੇ ਲੋਕ ਡਰਨੇ ਸ਼ੁਰੂ ਹੋ ਗਏ ਸਨ। ਜਦੋਂ ਉਹ ਲੋਕ ਸ਼ਮਸ਼ਾਨਘਾਟ ਵਿਚ ਪਹੁੰਚਦੇ ਹਨ ਤੇ ਉਹ ਉਥੇ ਜੋ ਵੇਖਦੇ ਨੇ ਉਸ ਨੂੰ ਵੇਖ ਕੇ ਹੈਰਾਨ ਅਤੇ ਪ੍ਰੇਸ਼ਾਨ ਹੋ ਜਾਂਦੇ ਹਨ । ਆਵਾਜ਼ਾਂ ਜ਼ਮੀਨ ਦੇ ਥੱਲਿਉਂ ਦੀ ਆ ਰਹੀਆਂ ਸੀ । ਜਦੋਂ ਉਨ੍ਹਾਂ ਲੋਕਾਂ ਦੇ ਵੱਲੋਂ ਜ਼ਮੀਨ ਨੂੰ ਪੁੱਟਿਆ ਗਿਆ ਤਾਂ ਸਭ ਦੇ ਹੋਸ਼ ਹੀ ਉੱਡ ਗਏ । ਦਰਅਸਲ ਇਸ ਜ਼ਮੀਨ ਨੂੰ ਪੁੱਟਣ ’ਤੇ ਲੋਕਾਂ ਨੂੰ ਇੱਥੇ ਇੱਕ ਸੌ ਪੰਜਾਹ ਦੇ ਕਰੀਬ ਜ਼ਿੰਦਾ ਕੁੱਤੇ ਮਿਲੇ । ਜਿਨ੍ਹਾਂ ਨੂੰ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਇਹ ਸਾਰੀ ਘਟਨਾ ਕਰਨਾਟਕਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਸ਼ਮਸ਼ਾਨਘਾਟ ਉੱਥੇ ਦੇ ਜੰਗਲਾਂ ਦੇ ਕੋਲ ਸੀ ਤੇ ਜੰਗਲ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਹੀ ਇਹ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ।
ਜਿਸ ਦੇ ਚੱਲਦੇ ਜਦੋਂ ਉਨ੍ਹਾਂ ਦੇ ਵੱਲੋਂ ਸ਼ਮਸ਼ਾਨਘਾਟ ਦੇ ਵਿਚ ਜਾ ਕੇ ਪੰਦਰਾਂ ਤੋਂ ਵੀਹ ਫੁੱਟ ਖੱਡਾ ਪੁੱਟਿਆ ਗਿਆ ਤੇ ਡੇਢ ਸੌ ਦੇ ਕਰੀਬ ਕੁੱਤੇ ਉਥੋਂ ਬਾਹਰ ਕੱਢੇ । ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਉਨ੍ਹਾਂ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖ਼ਰ ਇੰਨੇ ਸਾਰੇ ਕੁੱਤਿਆਂ ਨੂੰ ਜ਼ਮੀਨ ਥੱਲੇ ਕਿਸ ਨੇ ਦੱਬਿਆ ਹੈ । ਫ਼ਿਲਹਾਲ ਜੰਗਲ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਇਥੇ ਇਹ ਵੀ ਦਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਇਹ ਖਬਰ ਆਈ ਸੀ ਕਿ ਪੰਚਾਇਤ ਦੇ ਹੁਕਮ ਨਾਲ ਇਥੇ ਗਈ ਕੁੱਤਿਆਂ ਨੂੰ ਜਹਿਰ ਦੇ ਕੇ ਮਾਰ ਦਿਤਾ ਗਿਆ ਸੀ ਅਤੇ ਜਮੀਨ ਹੇਠ ਦੱਬ ਦਿਤਾ ਗਿਆ ਸੀ। ਹੁਣ ਪੁਲਿਸ ਅਗਲੀ ਜਾਂਚ ਵਿਚ ਸੱਚਾਈ ਦਾ ਪਤਾ ਲਾ ਰਹੀ ਹੈ।