Friday, November 22, 2024
 

ਰਾਸ਼ਟਰੀ

ਛੇ ਸਾਲਾ ਪੁੱਤਰ ਸਾਹਮਣੇ ਮਹਿਲਾ ਪੁਲਿਸ ਤੇ ਅਫ਼ਸਰ ਨੇ ਕੀਤਾ ਭੈੜਾ ਕੰਮ

September 10, 2021 04:14 PM

ਜੈਪੁਰ: ਇਕ ਵੀਡੀਉ ਵਾਇਰ ਹੋ ਰਹੀ ਹੈ ਜਿਸ ਵਿਚ ਇਹ ਦਿਖ ਰਿਹਾ ਹੈ ਕਿ ਇਕ ਛੋਟੇ ਜਹੇ ਤਲਾਬ ਵਿਚ ਇਕ ਮਹਿਲਾ ਸਿਪਾਹੀ ਅਤੇ ਇਕ ਪੁਲਿਸ ਦਾ ਉਚ ਅਫ਼ਸਰ ਆਪਣੇ ਪੁੱਤਰ ਸਣੇ ਬਿਨਾਂ ਕੱਪੜਿਆਂ ਦੇ ਨਹਾ ਰਿਹਾ ਹੈ। ਇਸ ਵੀਡੀਉ ਵਿਚ ਕਦੀ ਮਹਿਲਾ ਪੁਲਿਸ ਮਰਦ ਨਾਲ ਅਸ਼ਲੀਲ ਹਰਕਤਾਂ ਕਰ ਰਹੀ ਹੈ ਅਤੇ ਕਦੀ ਉਹ ਪੁਲਿਸ ਦਾ ਉਚ ਅਫ਼ਸਰ ਵੀ ਮਹਿਲਾ ਨਾਲ ਮਾੜੀ ਹਰਕਤ ਕਰ ਰਿਹਾ ਹੈ ਅਤੇ ਬੱਚਾ ਵੇਖ ਵੇਖ ਕੇ ਹੈਰਾਨ ਜਿਹਾ ਹੋ ਰਿਹਾ ਹੈ। ਦਰਅਸਲ ਰਾਜਸਥਾਨ ਪੁਲਿਸ ਦੇ ਇੱਕ ਅਧਿਕਾਰੀ ਤੇ ਇੱਕ ਮਹਿਲਾ ਕਾਂਸਟੇਬਲ ਕਥਿਤ ਤੌਰ ’ਤੇ ਸਵੀਮਿੰਗ ਪੂਲ ਵਿੱਚ ਅਸ਼ਲੀਲ ਗਤੀਵਿਧੀਆਂ ਵਿੱਚ ਲੱਗੇ ਦਿੱਸਦੇ ਹਨ। ਹੁਣ ਦੋਵੇਂ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਵੀਡੀਉ ਵਿੱਚ ਦਿਖਾਇਆ ਗਿਆ ਹੈ ਕਿ ਆਰਪੀਐਸ ਅਧਿਕਾਰੀ ਹੀਰਾਲਾਲ ਸੈਣੀ, ਜੋ ਅਜਮੇਰ ਦੇ ਬੇਵਾਰ ਦੇ ਸਰਕਲ ਅਫਸਰ ਵਜੋਂ ਸੇਵਾ ਨਿਭਾਏ ਹਨ, ਜੈਪੁਰ ਪੁਲਿਸ ਕਮਿਸ਼ਨਰੇਟ ਦੀ ਇੱਕ ਮਹਿਲਾ ਕਾਂਸਟੇਬਲ ਨਾਲ ਸਵੀਮਿੰਗ ਪੂਲ ਵਿੱਚ ਕਥਿਤ ਤੌਰ ਉੱਤੇ ਭੈੜੀਆਂ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ। ਦੋਵੇਂ ਅਰਧ ਨਗਨ ਹਾਲਤ ਵਿੱਚ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਪੁਲਿਸ ਕਰਮਚਾਰੀ ਦਾ ਛੇ ਸਾਲ ਦਾ ਬੇਟਾ ਵੀ ਸਵਿਮਿੰਗ ਪੂਲ ਵਿੱਚ ਵੀ ਮੌਜੂਦ ਸੀ, ਜਦੋਂ ਦੋਵਾਂ ਨੇ ਇਹ ਸਭ ਕੀਤਾ ਸੀ।
ਮੁਲਜ਼ਮ ਮਹਿਲਾ ਪੁਲਿਸ ਕਾਂਸਟੇਬਲ ਦੇ ਪਤੀ ਨੇ ਦੱਸਿਆ ਕਿ 2 ਅਗੱਸਤ ਨੂੰ ਉਸ ਨੇ ਆਪਣੀ ਪਤਨੀ ਤੇ ਆਰਪੀਐਸ ਅਧਿਕਾਰੀ ਖਿਲਾਫ ਰਾਜ ਦੇ ਨਾਗੌਰ ਜ਼ਿਲ੍ਹੇ ਦੇ ਚਿਤਵਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਸਾਲ 2001 ਵਿੱਚ ਇਸ ਔਰਤ ਨਾਲ ਵਿਆਹ ਹੋਇਆ ਸੀ। ਛੇ ਸਾਲ ਪਹਿਲਾਂ, ਉਨ੍ਹਾਂ ਦੇ ਇੱਕ ਬੇਟਾ ਹੋਇਆ ਸੀ। 2008 ਵਿੱਚ, ਉਸ ਦੀ ਪਤਨੀ ਨੂੰ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਮਿਲੀ ਸੀ।
13 ਜੁਲਾਈ ਨੂੰ, ਉਸ ਨੇ ਇੱਕ ਵੀਡੀਉ ਅਪਲੋਡ ਕੀਤਾ ਜਿਸ ਵਿੱਚ ਉਸ ਦੀ ਪਤਨੀ ਆਪਣੇ ਨਾਬਾਲਗ ਬੇਟੇ ਦੀ ਮੌਜੂਦਗੀ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਆਰਪੀਐਸ ਅਧਿਕਾਰੀ ਨਾਲ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੀ ਦਿਖਾਈ ਦਿੱਤੀ, ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਉਸ ਦੇ ਬਹੁਤ ਸਾਰੇ ਜਾਣਕਾਰਾਂ ਤੇ ਹੋਰ ਲੋਕਾਂ ਨੇ ਇਹ ਕਲਿੱਪ ਵੇਖੀ ਹੈ।
ਸੋਸ਼ਲ ਮੀਡੀਆ ’ਤੇ ਵੀਡੀਉ ਆਉਣ ਤੋਂ ਬਾਅਦ, ਬੁੱਧਵਾਰ ਨੂੰ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਕਲਿੱਪ ਦੀ ਤਰੀਕ ਅਤੇ ਸਥਾਨ ਨਿਰਧਾਰਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਾਂਸਟੇਬਲ ਦੇ ਪਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਡੀਜੀਪੀ ਦਫਤਰ ਨੂੰ ਭੇਜੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ।
ਇਸ ਦੌਰਾਨ, ਆਰਪੀਐਸ ਅਧਿਕਾਰੀ ਨੇ ਇਹ ਦਾਅਵਾ ਕੀਤਾ ਕਿ ਇਹ ਵਿਡੀਉ ਝੂਠੀ ਹੈ ਤੇ ਇਸ ਨੂੰ ਕੰਪਿਊਟਰ ਉੱਤੇ ਉਸ ਦਾ ਚਿਹਰਾ ਲਾ ਕੇ ਜੋੜਿਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਕਾਂਸਟੇਬਲ ਦੇ ਪਤੀ ਦੁਆਰਾ ਕੀਤੀ ਸ਼ਿਕਾਇਤ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

Have something to say? Post your comment

 
 
 
 
 
Subscribe