Friday, November 22, 2024
 

ਰਾਸ਼ਟਰੀ

ਮਮਤਾ ਬੈਨਰਜੀ ਖ਼ਿਲਾਫ਼ ਚੋਣ ਲੜੇਗੀ ਪ੍ਰਿਅੰਕਾ

September 10, 2021 03:52 PM

ਕੋਲਕਾਤਾ : ਭਾਜਪਾ ਨੇ ਅਧਿਕਾਰਤ ਤੌਰ ’ਤੇ ਭਵਾਨੀਪੁਰ ਸੀਟ ਤੋਂ ਉਮੀਦਵਾਰ ਦੇ ਰੂਪ ਵਿਚ ਪ੍ਰਿਅੰਕਾ ਦੇ ਨਾਂ ਦਾ ਐਲਾਨ ਕੀਤਾ। ਦਰਅਸਲ ਇਸ ਸੀਟ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਨੇ ਵਕੀਲ ਪ੍ਰਿਅੰਕਾ ਟਿਬਰੇਵਾਲ ਨੂੰ ਉਤਾਰਨ ਦਾ ਫ਼ੈਸਲਾ ਕੀਤਾ ਹੈ। ਉਂਜ ਪਹਿਲਾਂ ਤੋਂ ਹੀ ਉਨ੍ਹਾਂ ਦੇ ਨਾਂ ਦੀ ਚਰਚਾ ਚਲ ਰਹੀ ਸੀ। ਪ੍ਰਿਅੰਕਾ ਬੰਗਾਲ ਹਿੰਸਾ ਪੀੜਤਾਂ ਦਾ ਕੇਸ ਲੜ ਰਹੀ ਹੈ। ਮਮਤਾ ਦੇ ਮੁਕਾਬਲੇ ਪ੍ਰਿਅੰਕਾ ਨੂੰ ਉਤਾਰ ਕੇ ਭਾਜਪਾ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਨੂੰ ਸਖ਼ਤ ਟੱਕਰ ਦੇਣ ਜਾ ਰਹੀ ਹੈ। ਨਾਲ ਹੀ ਮਹਿਲਾ ਦੇ ਖ਼ਿਲਾਫ਼ ਮਹਿਲਾ ਉਮੀਦਵਾਰ ਉਤਾਰ ਕੇ ਭਾਜਪਾ ਨੇ ਵੱਡਾ ਦਾਅ ਚਲਿਆ।
ਭਵਾਨੀਪੁਰ ਤੋਂ ਇਲਾਵਾ ਦੋ ਹੋਰ ਵਿਧਾਨ ਸਭਾ ਸੀਟਾਂ ਜੰਗੀਪੁਰ ਅਤੇ ਸ਼ਮਸ਼ੇਰਗੰਜ ਵਿਧਾਨ ਸਭਾ ਸੀਟ ’ਤੇ ਹੋਣ ਵਾਲੀ ਚੋਣਾਂ ਦੇ ਲਈ ਵੀ ਭਾਜਪਾ ਨੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਹੈ। ਜੰਗੀਪੁਰ ਤੋਂ ਸੁਜੀਤ ਦਾਸ ਜਦ ਕਿ ਸ਼ਮਸ਼ੇਰਗੰਜ ਤੋਂ ਮਿਲਨ ਘੋਸ਼ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਇਨ੍ਹਾਂ ਦੋਵੇਂ ਸੀਟਾਂ ਦੇ ਲਈ ਸਿਰਫ ਰਸਮੀ ਕਾਰਵਾਈ ਲਈ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਕਿਉਂਕਿ ਦੋਵਾਂ ਦੀ ਨਾਮਜ਼ਦਗੀ ਪਹਿਲਾਂ ਹੀ ਹੋ ਚੁੱਕੀ ਹੈ।
ਗੌਰਤਲਬ ਹੈ ਕਿ ਮਾਰਚ-ਅਪ੍ਰੈਲ ਵਿਚ ਹੋਏ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਦੋਵੇਂ ਸੀਟਾਂ ’ਤੇ ਕੋਵਿਡ 19 ਦੇ ਕਾਰਨ ਇੱਕ ਇੱਕ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣਾਂ ਨੂੰ ਟਾਲ ਦਿੱਤਾ ਗਿਆ ਸੀ। ਇਧਰ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਨੇ ਕਿਹਾ ਕਿ ਭਵਾਨੀਪੁਰ ਦੀ ਜਨਤਾ ਭਾਜਪਾ ਦੇ ਨਾਲ ਹੈ। ਭਾਜਪਾ ਨੇ ਉਨ੍ਹਾਂ ਨੰਦੀਗਰਾਮ ਵਿਚ ਹਰਾਇਆ, ਪਾਰਟੀ ਇਸ ਸੀਟ ’ਤੇ ਵੀ ਉਨ੍ਹਾਂ ਹਰਾਵੇਗੀ।

 

 

Have something to say? Post your comment

 
 
 
 
 
Subscribe