ਹਰਿਆਣਾ : ਹੁਣ ਜੇਲ ਵਿਚ ਬੰਦ ਰਾਮ ਰਹੀਮ ਵਲੋਂ ਇਹ ਅਜੀਬ ਮੰਗ ਰੱਖੀ ਗਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਜਿੱਥੇ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਉੱਥੇ ਹੁਣ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਆਪਣੀ ਸਫੇਦ ਹੋ ਰਹੀ ਦਾਹੜੀ ਨੂੰ ਕਾਲੀ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਸਫੇਦ ਦਾੜੀ ਦੇਖ ਕੇ ਡਿਪਰੈਸ਼ਨ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਉਨ੍ਹਾਂ ਨੂੰ ਆਪਣੀ ਸਫੇਦ ਹੋ ਰਹੀ ਦਾਹੜੀ ਨੂੰ ਕਾਲ਼ੀ ਕਰਨ ਦੀ ਇਜ਼ਾਜ਼ਤ ਨਹੀਂ ਦੇ ਰਿਹਾ। ਰਾਮ ਰਹੀਮ ਨੂੰ ਦਾੜ੍ਹੀ ਕਾਲੀ ਕਰਨ ਦੀ ਪਰਮਿਸ਼ਨ, ਜੇਲ੍ਹ ਪ੍ਰਸ਼ਾਸਨ ਨਹੀਂ ਦੇ ਰਿਹਾ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਪ੍ਰਸ਼ਾਸਨ ਦੀ ਇਹ ਸ਼ਿਕਾਇਤ ਉਸ ਸਮੇਂ ਕੀਤੀ ਜਦੋਂ ਸੁਨਾਰੀਆ ਜੇਲ੍ਹ ਦੀ ਫੇਰੀ 'ਤੇ ਹਰਿਆਣਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਮਿੱਤਲ ਆਏ ਸਨ। ਪ੍ਰਸ਼ਾਸਨ ਵੱਲੋਂ ਡੇਰਾ ਮੁਖੀ ਨੂੰ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਉਹ ਬੇਹੱਦ ਪ੍ਰੇਸ਼ਾਨ ਹੈ।