ਨਵੀਂ ਦਿੱਲੀ : ਅੱਜ ਜੰਮੂ-ਕਸ਼ਮੀਰ, ਪੱਛਮੀ ਬੰਗਾਲ, ਪੂਰਬਉੱਤਰ ਭਾਰਤ, ਸਿੱਕਿਮ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਓੜੀਸਾ, ਦਿੱਲੀ, ਪੰਜਾਬ ਤੇ ਹਰਿਆਣਾ 'ਚ ਬਾਰਸ਼ ਪੈ ਸਕਦੀ ਹੈ। ਇਸ ਤੋਂ ਇਲਾਵਾ ਦਿੱਲੀ 'ਚ ਸ਼ੁੱਕਰਵਾਰ ਸਵੇਰੇ ਚਾਰ ਵਜੇ ਹੀ ਬਾਰਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2 ਘੰਟਿਆਂ ਦੌਰਾਨ ਦਿੱਲੀ ਤੇ ਐਨਸੀਆਰ 'ਚ ਵੱਖ-ਵੱਖ ਥਾਵਾਂ ਤੇ ਆਸਪਾਸ ਦੇ ਖੇਤਰਾਂ 'ਚ ਹਲਕੀ ਤੋਂ ਮੱਧਮ ਤੀਬਰਤਾ ਦੇ ਨਾਲ ਗਰਜ ਦੇ ਨਾਲ ਬਾਰਸ਼ ਹੋਵੇਗੀ। ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਗੁਜਰਾਤ, ਦੱਖਣੀ-ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਓੜੀਸਾ ਦੇ ਕੁਝ ਹਿੱਸਿਆਂ ਤੇ ਤੇਲੰਗਾਨਾ ਦੇ ਇਕ ਜਾਂ ਦੋ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਕੁਝ ਥਾਵਾਂ 'ਤੇ ਭਾਰੀ ਬਾਰਸ਼ ਹੋ ਸਕਦੀ ਹੈ। ਕੋਂਕਣ ਤੇ ਗੋਆ, ਤਟੀ ਕਰਨਾਟਕ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਪੂਰਬੀ ਰਾਜਸਥਾਨ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਇਕ ਦੋ ਥਾਵਾਂ 'ਤੇ ਤੇਜ਼ ਬਾਰਸ਼ ਹੋ ਸਕਦੀ ਹੈ।