Tuesday, November 12, 2024
 

ਰਾਸ਼ਟਰੀ

ਭਾਰੀ ਬਰਸਾਤ ਦੀ ਚਿਤਾਵਨੀ ਜਾਰੀ

September 09, 2021 09:08 AM

ਨਵੀਂ ਦਿੱਲੀ : ਪੰਜਾਬ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਪੰਜਾਬ ਅਤੇ ਜੰਮੂ ਖੇਤਰ ਅਤੇ ਪੂਰਬੀ ਰਾਜਸਥਾਨ ਵਿੱਚ ਵੱਖਰੇ ਸਥਾਨਾਂ ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਦਿੱਲੀ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਹੈ.ਇਸੇ ਲਈ ਦਿੱਲੀ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਓੱਥੇ ਹੀ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਅਗਲੇ ਇਕ ਤੋਂ ਦੋ ਦਿਨਾਂ 'ਚ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ 9 ਤੋਂ 11 ਸਤੰਬਰ ਦੇ ਵਿਚ ਦਿੱਲੀ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਦਿੱਲੀ ਤੋਂ ਇਲਾਵਾ ਇਨਾਂ ਦੋ ਦਿਨਾਂ 'ਚ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ ਤੇ ਪਹਾੜੀ ਸੂਬੇ ਉੱਤਰਾਖੰਡ 'ਚ ਵੀ ਭਾਰੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਛੱਤੀਸਗੜ੍ਹ, ਮਰਾਠਵਾੜਾ, ਉੱਤਰੀ ਮੱਧ ਮਹਾਰਾਸ਼ਟਰ, ਉੱਤਰੀ ਕੋਂਕਣ ਤੇ ਗੁਜਰਾਤ ਦੇ ਹਿੱਸਿਆਂ 'ਚ ਮੋਹਲੇਧਾਰ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮਾਨਸੂਨੀ ਮੌਸਮ 'ਚ ਦਿੱਲੀ 'ਚ ਹੁਣ ਤਕ 999.9 ਐਮਐਮ ਬਾਰਸ਼ ਹੋ ਚੁੱਕੀ ਹੈ। ਸਾਲ 2011 ਤੋਂ ਬਾਅਦ ਤੋਂ ਪੂਰੇ ਮਾਨਸੂਨ ਸੀਜ਼ਨ 'ਚ ਦਿੱਲੀ 'ਚ ਐਨੀ ਬਾਰਸ਼ ਨਹੀਂ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਸਾਲ 2010 ਦੀ ਮਾਨਸੂਨੀ ਬਾਰਸ਼ ਦਾ ਰਿਕਾਰਡ ਇਸ ਸਾਲ ਟੁੱਟ ਸਕਦਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਦੇਹਰਾਦੂਨ 'ਚ ਭਿਆਨਕ ਹਾਦਸਾ

ਸੁਪਰੀਮ ਕੋਰਟ ਦਾ ਕੌਲਿਜੀਅਮ ਬਦਲਿਆ

ਪੀਐਮ ਮੋਦੀ ਦੀ ਅੱਜ ਮਹਾਰਾਸ਼ਟਰ ਵਿੱਚ ਰੈਲੀ

ਖੰਨਾ 'ਚ ਦਿਨ ਦਿਹਾੜੇ ਪੈ ਗਿਆ ਡਾਕਾ

पंजाब को नगर निगम चुनाव पर आंशिक राहत : सुप्रीम कोर्ट ने 8 सप्ताह के भीतर नगर निगम चुनाव पूरे करने का निर्देश दिया

ਜੋੜੇ ਨੇ ਫੇਸਬੁੱਕ 'ਤੇ ਕੀ ਕੀਤਾ ਪੋਸਟ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ?

ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਹੋਰ ਸ਼ੂਟਰ ਗ੍ਰਿਫਤਾਰ

ਕੈਨੇਡਾ ਨੇ ਵਿਦਿਆਰਥੀ ਵੀਜ਼ਾ ਖ਼ਤਮ ਨਹੀਂ ਕੀਤਾ, ਸਿਰਫ ਨਿਯਮ ਬਦਲੇ ਹਨ, ਪੜ੍ਹੋ ਜਾਣਕਾਰੀ

ਕੈਨੇਡਾ 'ਚ ਹਿੰਦੂ ਮੰਦਿਰ 'ਤੇ ਹੋਏ ਹਮਲੇ ਤੋਂ ਗੁੱਸੇ 'ਚ ਆਏ ਸਿੱਖ, ਦਿੱਲੀ 'ਚ ਕੈਨੇਡੀਅਨ ਅੰਬੈਸੀ 'ਤੇ ਜ਼ੋਰਦਾਰ ਪ੍ਰਦਰਸ਼ਨ

ਪੀਲੀਭੀਤ 'ਚ ਭਾਜਪਾ ਵਿਧਾਇਕ ਦੇ ਚਚੇਰੇ ਭਰਾ ਦੀ ਕੁੱਟ-ਕੁੱਟ ਕੇ ਹੱਤਿਆ

 
 
 
 
Subscribe