ਹਨੋਈ : ਵੀਅਤਨਾਮ ਵਿਚ ਇਕ ਸ਼ਖਸ ਨੂੰ ਕੋਵਿਡ-19 ਇਕਾਂਤਵਾਸ ਨਿਯਮਾਂ ਦੀ ਪਾਲਣ ਨਾ ਕਰਨ ’ਤੇ ਪੂਰੇ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸ਼ਖਸ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਜਾਣ-ਪਛਾਣ ਵਾਲਿਆਂ ਵਿਚ ਇਹ ਜਾਨਲੇਵਾ ਵਾਇਰਸ ਫੈਲਾਇਆ। ਵੀਅਤਨਾਮ ਦੀਆਂ ਸਥਾਨਕ ਖ਼ਬਰਾਂ ਮੁਤਾਬਕ 28 ਸਾਲ ਦੇ ਲੀ ਵੈਨ ਟ੍ਰੀ ਨਾਮ ਦੇ ਸ਼ਖਸ ਨੂੰ ਇਹ ਸਜ਼ਾ ਮਿਲੀ ਹੈ। ਉਸ ਨੂੰ ਖਤਰਨਾਕ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਸੀ। ਵੀਅਤਨਾਮ ਨਿਊਜ਼ ਏਜੰਸੀ ਮੁਤਾਬਕ ਅਦਾਲਤ ਨੇ ਕਿਹਾ ਕਿ ਟ੍ਰੀ ਨੂੰ 21 ਦਿਨਾਂ ਦਾ ਕੁਆਰੰਟੀਨ ਪੂਰਾ ਕਰਨ ਲਈ ਕਿਹਾ ਗਿਆ ਸੀ ਪਰ ਉਸ ਦੌਰਾਨ ਉਹ ਹੋਚੀ ਮਿਨਹ ਸ਼ਹਿਰ ਤੋਂ ਵਾਪਸ ਸੀ.ਏ. ਮਾਉ ਪਰਤੇ। ਅਦਾਲਤ ਨੇ ਦੋ ਹੋਰ ਲੋਕਾਂ ਨੂੰ ਅਜਿਹੇ ਹੀ ਮਾਮਲਿਆਂ ਵਿਚ 18-18 ਮਹੀਨੇ ਦੀ ਸਜ਼ਾ ਸੁਣਾਈ ਹੈ।