ਕੁਲਵੰਤ ਸਿੰਘ ਨੇ ਕਿਹਾ : ਲੋਕਾਂ ਦੀ ਸੇਵਾ ਵਿੱਚ ਹੀ ਰਹਿਣਾ ਸਾਡੀ ਪ੍ਰਾਥਮਿਕਤਾ
ਮੋਹਾਲੀ (ਸੱਚੀ ਕਲਮ ਬਿਊਰੋ) : ਲੋਕਾਂ ਦੇ ਵਿੱਚ ਹੀ ਰਹਿਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਕਰਨ ਦੇ ਲਈ ਯਤਨਸ਼ੀਲ ਰਹਿਣਾ ਹੀ ਸਾਡੀ ਪ੍ਰਾਥਮਿਕਤਾ ਹੈ। ਇਹ ਗੱਲ ਅੱਜ ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਮੋਹਾਲੀ ਕਾਰਪੋਰੇਸ਼ਨ ਕੁਲਵੰਤ ਸਿੰਘ ਨੇ ਕਹੀ।
ਕੁਲਵੰਤ ਸਿੰਘ ਆਜ਼ਾਦ ਗਰੁੱਪ ਵੱਲੋਂ ਮੁਹਾਲੀ ਨਿਵਾਸੀਆਂ ਲਈ ਸ਼ੁਰੂ ਕੀਤੀ ਗਈ ਮੁਫਤ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕਰਨ ਦੌਰਾਨ ਐਂਬੂਲੈਂਸ ਨੂੰ ਹਰੀ ਝੰਡੀ ਦੇਣ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਕੁਲਵੰਤ ਸਿੰਘ ਮੁਖੀ ਆਜ਼ਾਦ ਗਰੁੱਪ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੁਝ ਸਮੇਂ ਤੋਂ ਮੋਹਾਲੀ ਦੇ ਵਿੱਚ ਐਂਬੂਲੈਂਸ ਸੇਵਾ ਦੀ ਹੋਰ ਲੋੜ ਮਹਿਸੂਸ ਹੋ ਰਹੀ ਸੀ ਅਤੇ ਕੁਝ ਵਿਅਕਤੀਆਂ ਵੱਲੋਂ ਇਹ ਗੱਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਅਤੇ ਜਿਸ ਦੇ ਚਲਦਿਆਂ ਇਹ ਆਜ਼ਾਦ ਗਰੁੱਪ ਦੀ ਕੋਰ ਕਮੇਟੀ ਵੱਲੋਂ ਐਂਬੂਲੈਂਸ ਮੁਫਤ ਐਂਬੂਲੈਂਸ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਹੁਣ ਲਗਾਤਾਰ ਆਜ਼ਾਦ ਗਰੁੱਪ ਵਲੋਂ ਸ਼ੁਰੂ ਕੀਤੀ ਗਈ ਇਹ ਐਂਬੂਲੈਂਸ ਸੇਵਾ 24 ਘੰਟੇ ਮੋਹਾਲੀ ਵਾਸੀਆਂ ਦੇ ਲਈ ਮੌਜੂਦ ਰਹੇਗੀ ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਦੌਰ ਵਿਚ ਆਜ਼ਾਦ ਗਰੁੱਪ ਵੱਲੋਂ ਇਸ ਮਹਾਂਮਾਰੀ ਤੋਂ ਲੋਕਾਂ ਦੇ ਬਚਾਅ ਕਰਨ ਦੇ ਲਈ ਸੈਨੇਟਾਈਜ਼ਰ ਸੈਨੀਟੇਸ਼ਨ ਕਰਨ ਦੀ ਮੁਹਿੰਮ ਆਰੰਭੀ ਗਈ ਸੀ ਅਤੇ ਪਹਿਲਾਂ ਮੁਹਾਲੀ ਸ਼ਹਿਰ ਅਤੇ ਉਸ ਤੋਂ ਬਾਅਦ ਵਿਚ ਮੁਹਾਲੀ ਦੇ ਨਾਲ ਲਗਦੇ ਪਿੰਡਾਂ ਨੂੰ ਵੀ ਸੇਂਨੇਟਾਈਜ਼ ਕੀਤਾ ਗਿਆ ਅਤੇ ਆਜ਼ਾਦ ਗਰੁੱਪ ਦੇ ਅਹੁਦੇਦਾਰਾਂ ਦੀ ਟੀਮ ਖ਼ੁਦ ਇਸ ਸਾਰੇ ਸੈਨੀਟੇਸ਼ਨ ਮੁਹਿੰਮ ਦੀ ਨਿਗਰਾਨੀ ਕਰਦੀ ਰਹੀ ਅਤੇ ਇਸ ਤੋਂ ਬਾਅਦ ਵੈਕਸੀਨ ਕੈਂਪ ਮੁਹਾਲੀ ਦੇ ਕਈ ਵਾਰਡਾਂ ਦੇ ਵਿੱਚ ਲਗਾਏ ਗਏ।
ਇਸ ਦੇ ਨਾਲ ਹੀ ਵੈਕਸੀਨ ਲਗਾਉਣ ਦੇ ਲਈ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਅਤੇ ਬਕਾਇਦਾ ਕਈ ਵੈਕਸੀਨ ਕੈਂਪਾਂ ਦਾ ਆਯੋਜਨ ਆਜ਼ਾਦ ਗਰੁੱਪ ਵੱਲੋਂ ਕੀਤਾ ਜਾਂਦਾ ਰਿਹਾ ਅਤੇ ਅੱਜ ਤੋਂ ਆਜ਼ਾਦ ਗਰੁੱਪ ਵੱਲੋਂ ਮੁਹਾਲੀ ਨਿਵਾਸੀਆਂ ਦੀ ਸਹੂਲੀਅਤ ਅਤੇ ਜ਼ਰੂਰ ਦੇ ਲਈ ਜ਼ਰੂਰ ਦੇ ਲਈ ਮੁਫਤ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਤੇ ਕੁਲਵੰਤ ਸਿੰਘ ਦੇ ਨਾਲ ਕੌਂਸਲਰ ਗੁਰਮੀਤ ਕੌਰ, ਰਮਨਪ੍ਰੀਤ ਕੌਰ, ਕਰਮਜੀਤ ਕੌਰ - ਮਟੌਰ , ਸਰਬਜੀਤ ਸਿੰਘ ਸਮਾਣਾ, ਕੌਂਸਲਰ ਸੁਖਦੇਵ ਸਿੰਘ ਪਟਵਾਰੀ , ਰਾਜਵੀਰ ਕੌਰ ਗਿੱਲ , ਅਰੁਣ ਵਸ਼ਿਸ਼ਟ , ਸੁਖਮਿੰਦਰ ਸਿੰਘ ਬਰਨਾਲਾ , ਪਰਮਜੀਤ ਸਿੰਘ ਕਾਹਲੋਂ, ਗੁਰਮੀਤ ਸਿੰਘ ਵਾਲੀਆ, ਆਰ ਪੀ ਸ਼ਰਮਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ , ਫੂਲਰਾਜ ਸਿੰਘ , ਕੰਵਲਜੀਤ ਕੌਰ- ਸੋਹਾਣਾ, ਜਸਵੀਰ ਕੌਰ ਅਤਲੀ, ਸਾਬਕਾ ਕੌਂਸਲਰ ਰਜਨੀ ਗੋਇਲ, , ਡਾ ਕੁਲਦੀਪ ਸਿੰਘ, ਕੁਲਦੀਪ ਸਿੰਘ , ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਮਨਜੀਤ ਕੌਰ, ਅਤੁਲ ਸ਼ਰਮਾ, ਸਰਬਜੀਤ ਕੌਰ ਮਾਨ, ਭੁਪਿੰਦਰਪਾਲ ਕੌਰ , ਕੈਪਟਨ ਕਰਨੈਲ ਸਿੰਘ , ਅੰਜਲੀ ਸਿੰਘ, ਤਰਨਜੀਤ ਸਿੰਘ , ਸੋਨੂੰ ਸੋਢੀ, ਬੀਰ ਸਿੰਘ ਬਾਜਵਾ , ਸਵਰਨ ਸਿੰਘ , ਮੋਨਿਕਾ ਸ਼ਰਮਾ, ਬਲਰਾਜ ਸਿੰਘ ਗਿੱਲ, ਹਰਪਾਲ ਸਿੰਘ ਬਰਾੜ, ਜੀਐਸ ਗਰੇਵਾਲ, ਸੁਮਿਤ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਆਜ਼ਾਦ ਗਰੁੱਪ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।