ਚੰਡੀਗੜ੍ਹ : ਮੌਸਮ ਵਿਭਾਗ ਦੇ ਵੱਲੋਂ ਹੁਣ ਭਾਰੀ ਮੀਂਹ ਦੇ ਖ਼ਦਸ਼ੇ ਜਤਾਏ ਜਾ ਰਹੇ ਹਨ। ਮੌਸਮ ਵਿਭਾਗ ਦੇ ਵੱਲੋਂ ਹੁਣ ਸੱਤ ਸਤੰਬਰ ਤੋਂ ਲੈ ਕੇ 9 ਸਤੰਬਰ ਦੇ ਵਿਚਕਾਰ ਹੁਣ ਕਈ ਰਾਜਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ । ਮੌਸਮ ਵਿਭਾਗ ਨੇ ਜਿਨ੍ਹਾਂ ਰਾਜਾਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਕਿ ਹੈ ਉਹ ਰਾਜ ਹਨ ਜੰਮੂ ਕਸ਼ਮੀਰ , ਰਾਜਸਥਾਨ, ਹਿਮਾਚਲ , ਉੱਤਰ ਪ੍ਰਦੇਸ਼ , ਉੱਤਰਾਖੰਡ ਅਤੇ ਉੱਤਰੀ ਪੰਜਾਬ ਦੇ ਵਿੱਚ । ਇਨ੍ਹਾਂ ਰਾਜਾਂ ਦੇ ਵਿੱਚ ਤੂਫ਼ਾਨ ਦੇ ਨਾਲ ਨਾਲ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਹੁਣ ਜਤਾਈ ਗਈ ਹੈ ।
ਜ਼ਿਕਰਯੋਗ ਹੈ ਕਿ ਅੱਜ ਯਾਨੀ ਪੰਜ ਸਤੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਮੌਸਮ ਬਹੁਤ ਸਾਫ਼ ਰਿਹਾ । ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਦਿੱਲੀ ਦੇ ਕੁਝ ਰਾਜਾਂ ਅਤੇ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ ਤੇ ਜੋ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇ । ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜ਼ਿਆਦਾ ਗਰਮੀ ਪੈ ਰਹੀ ਹੈ । ਜਿਸ ਦੇ ਚੱਲਦੇ ਕਈ ਰਾਜਾਂ ਦੇ ਲੋਕਾਂ ਦੇ ਵੱਲੋਂ ਬਾਰਿਸ਼ ਦੀ ਮੰਗ ਕੀਤੀ ਜਾ ਰਹੀ ਹੈ । ਇਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ।
ਉਸ ਦੇ ਚੱਲਦੇ ਦੇਸ਼ ਦੇ ਕਈ ਰਾਜਾਂ ਦੇ ਲੋਕਾਂ ਨੂੰ ਸਕੂਨ ਦਾ ਸਾਹ ਮਿਲਿਆ ਹੈ ਕਿ ਆਖਰ ਉੱਥੇ ਵੀ ਬਾਰਿਸ਼ ਹੋਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕੇਗੀ । ਉੱਥੇ ਹੀ ਮੌਸਮ ਵਿਭਾਗ ਦੀ ਏਜੰਸੀ ਦੇ ਵੱਲੋਂ ਅਗਲੇ ਚੌਵੀ ਘੰਟਿਆਂ ਦੌਰਾਨ ਛੱਤੀਸਗਡ਼੍ਹ , ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ , ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ।