Friday, November 22, 2024
 

ਰਾਸ਼ਟਰੀ

ਟਿਕੈਤ ਵਲੋਂ BJP ਵਿਰੁਧ ਕਹੀ ਵੱਡੀ ਗੱਲ 'ਤੇ ਭੜਕੇ ਭਾਜਪਾਈ

September 06, 2021 08:24 AM

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਵਿਚ ਮਹਾਂਪੰਚਾਇਤ 'ਚ ਲੱਖਾਂ ਦੀ ਭੀੜ ਤੇ ਆਪਣੇ ਲੋਕਾਂ ਦੇ ਵਿਚ ਟਿਕੈਤ ਦੇ ਨਿਸ਼ਾਨੇ 'ਤੇ ਬੀਜੇਪੀ ਸਰਕਾਰ ਸੀ। ਇਸ ਮਹਾਂ ਪੰਚਾਇਤ 'ਚ ਪੰਜ ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਹਾਂ ਪੰਚਾਇਤ 'ਚ ਹਿੱਸਾ ਲੈਣ ਪਹੁੰਚੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਭਾਰਤ ਸਰਕਾਰ ਦਾ ਤੁਲਨਾ ਤਾਲਿਬਾਨ ਨਾਲ ਕਰ ਦਿੱਤੀ। ਗੱਲਬਾਤ ਦੌਰਾਨ ਰਾਕੇਸ਼ ਟਿਕੈਤ ਬੋਲੇ ਕਿ ਅਫ਼ਗਾਨਿਸਤਾਨ 'ਚ ਖੁੱਲ੍ਹੇਆਮ ਤਾਲਿਬਾਨ ਹੈ। ਜਦਕਿ ਦੇਸ਼ 'ਚ ਪਰਦੇ ਦੇ ਪਿੱਛੇ ਤਾਲਿਬਾਨ ਹੈ। ਰਾਕੇਸ਼ ਟਿਕੈਤ ਦੇ ਇਸ ਬਿਆਨ 'ਤੇ ਬੀਜੇਪੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰਾਕੇਸ਼ ਟਿਕੈਤ ਨੇ ਇਲਜ਼ਾਮ ਲਾਇਆ ਕਿ ਭਾਰਤ ਦੀ ਸਰਕਾਰ ਤੇ ਤਾਲਿਬਾਨ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਰਾਕੇਸ਼ ਟਿਕੈਤ ਸਿਆਸੀ ਬਿਆਨਾਂ ਜ਼ਰੀਏ ਸਰਕਾਰ 'ਤੇ ਐਨੇ ਹਮਲਾਵਰ ਸਨ ਕਿ ਉਨ੍ਹਾਂ ਮੋਦੀ ਸਰਕਾਰ ਨੂੰ ਤਾਲਿਬਾਨੀ ਦੱਸ ਦਿੱਤਾ।
ਯੂਪੀ ਬੀਜੇਪੀ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਕਿਹਾ, 'ਮਿਆਂ ਖਲੀਫਾ, ਗ੍ਰੇਟਾ ਥਨਬਰਗ ਤੇ ਰੋਹਾਨਾ ਤੋਂ ਸਮਰਥਨ ਲੈਣ ਵਾਲੇ ਟਿਕੈਤ ਮੋਦੀ, ਸ਼ਾਹ ਤੇ ਯੋਗੀ ਨੂੰ ਨਿੰਦ ਰਹੇ ਹਨ। ਇਹ ਮਾਨਸਿਕ ਦੀਵਾਲੀਆਪਨ ਹੈ।' ਮਹਾਂਪੰਚਾਇਤ ਦੇ ਮੰਚ ਤੋਂ ਹਰ ਬੁਲਾਰੇ ਨੇ ਇਹੀ ਗੱਲ ਕਹੀ ਕਿ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ। ਇਸ 'ਤੇ ਬੀਜੇਪੀ ਕਿਸਾਨ ਮੋਰਚਾ ਨੇ ਮੰਚ ਤੇ ਬੈਠੇ ਲੋਕਾਂ ਤੇ ਸਵਾਲ ਖੜੇ ਕੀਤੇ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe