Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਚੰਡੀਗੜ੍ਹ / ਮੋਹਾਲੀ

ਪੰਜਾਬ ਵੱਲੋਂ ਅਮੈਰਿਕਨ ਚੈਂਬਰ ਆਫ ਕਾਮਰਸ ਨਾਲ ਐਮ.ਓ.ਯੂ. ਸਹੀਬੱਧ

September 04, 2021 09:52 PM
ਐਮਚੈਮ ਇੰਡੀਆ ਨਾਲ ਸਮਝੌਤਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ
ਯੂ.ਐਸ. ਦੀਆਂ ਕੰਪਨੀਆਂ ਨੂੰ ਕਾਰੋਬਾਰ ਲਈ ਮੁਹੱਈਆ ਕਰਾਵੇਗਾ ਸਾਜਗਾਰ ਮਾਹੌਲ
 
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਅਤੇ ਅਮੈਰਿਕਨ ਚੈਂਬਰ ਆਫ ਕਾਮਰਸ ਇਨ ਇੰਡੀਆ (ਐਮਚੈਮ ਇੰਡੀਆ) ਦਰਮਿਆਨ ਅੱਜ ਐਮਚੈਮ ਇੰਡੀਆ ਦੀ 29ਵੀਂ ਏਜੀਐਮ ਦੌਰਾਨ ਇਕ ਐਮ.ਓ.ਯੂ. (ਸਹਿਮਤੀ ਪੱਤਰ ) ਸਹੀਬੱਧ ਕੀਤਾ ਗਿਆ, ਜੋ ਅਮਰੀਕਾ ਦੀਆਂ ਮੈਂਬਰ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਅਤੇ ਵਪਾਰ ਲਈ ਉਤਸਾਹਿਤ ਕਰਨ ਦੇ ਨਾਲ ਨਾਲ ਸਾਜਗਾਰ ਮਾਹੌਲ ਮੁਹੱਈਆ ਕਰਵਾਏਗਾ। 
ਇਸ ਸਹਿਮਤੀ ਪੱਤਰ ‘ਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਅਤੇ ਐਮਚੈਮ ਇੰਡੀਆ ਦੇ ਪ੍ਰੋਗਰਾਮ ਡਾਇਰੈਕਟਰ ਸ੍ਰੀ ਰਾਜੀਵ ਆਨੰਦ ਵੱਲੋਂ ਪ੍ਰਮੱਖ ਸਕੱਤਰ ਇਨਵੈਸਟਮੈਂਟ ਪ੍ਰਮੋਸਨ ਸ੍ਰੀ ਹੁਸਨ ਲਾਲ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਐਮਚੈਮ ਇੰਡੀਆ ਵੱਲੋਂ ਭਾਰਤ ਦੇ ਕਿਸੇ ਸੂਬੇ ਨਾਲ ਪਹਿਲਾ ਸਮਝੌਤਾ ਕੀਤਾ ਗਿਆ ਹੈ। ਇਸ ਵਿੱਚ ਇੱਕ ਸਾਂਝੇ ਕਾਰਜ ਸਮੂਹ (ਜੇ.ਡਬਲਯ.ੂਜੀ.) ਦਾ ਗਠਨ ਸ਼ਾਮਲ ਹੈ, ਜਿਸ ਵਿੱਚ ਇਨਵੈਸਟ ਪੰਜਾਬ ਅਤੇ ਐਮਚੈਮ ਇੰਡੀਆ ਮੈਂਬਰ ਹਨ, ਜੋ ਨਿਵੇਸ਼ ਵਿੱਚ ਤਾਲਮੇਲ ਵਧਾਉਣ ਲਈ ਕੰਮ ਕਰਨਗੇ, ਜਿਸ ਨਾਲ ਪੰਜਾਬ, ਭਾਰਤ ਅਤੇ ਅਮਰੀਕਾ ਵਿੱਚ ਸੁਖਾਲੇ ਢੰਗ ਨਾਲ  ਕਾਰੋਬਾਰ ਕਰਨ ਲਈ ਢੁਕਵਾਂ ਮਾਹੌਲ ਵੀ ਮਿਲੇਗਾ। 
ਸੂਬੇ ਵਿੱਚ ਮੌਜੂਦ ਵੱਖ-ਵੱਖ ਖੇਤਰਾਂ ਵਿੱਚ ਅਮਰੀਕੀ ਕੰਪਨੀਆਂ ਲਈ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਨੇ ਕਿਹਾ ਕਿ  ਪੰਜਾਬ ਨੇ ਭਾਰਤ ਵਿੱਚ ਵਪਾਰ ਸ਼ੁਰੂ ਕਰਨ ਦੀਆਂ ਇਛੁੱਕ ਕਈ ਪ੍ਰਸਿੱਧ ਬਹੁ-ਰਾਸ਼ਟਰੀ ਕੰਪਨੀਆਂ ਲਈ ਇੱਕ ਲਾਂਚਪੈਡ ਵਜੋਂ ਕੰਮ ਕੀਤਾ ਹੈ। ਸ੍ਰੀ ਅਗਰਵਾਲ ਨੇ ਖੇਤੀਬਾੜੀ ਅਤੇ ਫੂਡ ਪ੍ਰਾਸੈਸਿੰਗ, ਟੈਕਨੀਕਲ ਇੰਜਨੀਅਰਿੰਗ, ਟੈਕਸਟਾਈਲ ਅਤੇ ਫਾਰਮਾ ਵਰਗੇ ਕਈ ਖੇਤਰਾਂ ਵਿੱਚ ਪੰਜਾਬ ਆਧਾਰਤ ਕੰਪਨੀਆਂ ਦੇ ਨਾਲ ਨਿਵੇਸ਼ ਜਾਂ ਸਾਂਝੇ ਵਪਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਅਗਰਵਾਲ ਨੇ ਕਿਹਾ ਕਿ ਨਿਵੇਸ਼ਕਾਂ ਲਈ ਢੁਕਵੇਂ ਮਾਹੌਲ ਸਦਕਾ ਪੰਜਾਬ ਸਰਕਾਰ 12 ਬਿਲੀਅਨ ਡਾਲਰ ਤੋਂ ਵੱਧ ਨਿਵੇਸ਼ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ’ਤੇ ਹੈ। ਇਹ ਨਿਵੇਸ਼ ਦੇ ਸਬੰਧ ਵਿੱਚ ਵੱਡੀ  ਕਾਮਯਾਬੀ ਹੈ । ਉਨਾਂ ਨੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਉੱਚ ਪ੍ਰਭਾਵ ਵਾਲੇ ਕਾਰੋਬਾਰੀ ਸੁਧਾਰਾਂ ਜਿਵੇਂ ਰਾਈਟ ਟੂ ਬਿਜਨਸ ਐਕਟ 2020, ਡੀਮਡ ਮਨਜੂਰੀਆਂ, ਕੇਂਦਰੀ ਨਿਰੀਖਣ ਪ੍ਰਣਾਲੀ ‘ਤੇ ਵੀ ਵਿਚਾਰ ਕੀਤਾ ਜੋ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਲਗਦੇ ਸਮੇਂ ਅਤੇ ਲਾਗਤ ਨੂੰ ਘਟਾਉਣ ਲਈ ਕੀਤੇ ਗਏ ਹਨ।
ਇਨਵੈਸਟ ਪੰਜਾਬ ਦੇ ਸੀਈਓ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਲਈ ਉਦਯੋਗੀਕਰਨ, ਵਪਾਰ ਅਤੇ ਵਣਜ ਨੂੰ ਉਤਸ਼ਾਹਤ ਕਰਨ ਵਾਸਤੇ ਅਮਰੀਕਾ ਮੁੱਖ ਦੇਸ਼ਾਂ ਵਿੱਚੋਂ ਇੱਕ ਹੈ। ਐਮਾਜ਼ਾਨ, ਵਾਲਮਾਰਟ, ਕੁਆਰਕ, ਕਾਰਗਿਲ, ਟਾਇਸਨ, ਜੌਹਨ ਡੀਅਰ, ਗੇਟਸ, ਸ੍ਰੇਬਰ, ਪੈਪਸੀ, ਕੋਕਾ ਕੋਲਾ, ਟੈਲੀਪਰਫਾਰਮੈਂਸ, ਕੰਪੂ-ਵਿਜ਼ਨ ਕੰਸਲਟਿੰਗ, ਨੈੱਟਸਮਾਰਟਜ ਇਨਫੋਟੈਕ ਵਰਗੀਆਂ 20 ਤੋਂ ਵੱਧ ਅਮਰੀਕੀ ਫਰਮਾਂ ਨੇ ਪੰਜਾਬ ਨੂੰ ਆਪਣੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਚੁਣਿਆ ਹੈ। ਅਮਰੀਕੀ ਅਤੇ ਪੰਜਾਬ ਆਧਾਰਤ ਕੰਪਨੀਆਂ ਲਈ ਵੱਖ ਵੱਖ ਖੇਤਰਾਂ ਵਿੱਚ ਸਾਂਝੇ ਵਪਾਰ ਲਈ ਅਥਾਹ ਮੌਕੇ ਮੌਜੂਦ ਹਨ।
ਉਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 2013 ਵਿੱਚ ਸਥਾਪਿਤ ਕੀਤਾ ਗਿਆ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਉਨਾਂ ਨਿਵੇਸ਼ਕਾਂ ਲਈ  ਸਹੂਲਤ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ ਜੋ ਪੰਜਾਬ ਵਿੱਚ ਕਾਰੋਬਾਰ ਸਥਾਪਤ ਕਰਨਾ ਚਾਹੁੰਦੇ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਇਨਵੈਸਟ ਪੰਜਾਬ ਨੂੰ ਭਾਰਤ ਸਰਕਾਰ ਨੇ  ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਰਾਜ (ਆਈਪੀਏ) ਦਾ ਦਰਜਾ ਦਿੱਤਾ ਹੈ।
ਨਿਵੇਸ਼ ਪ੍ਰੋਤਸਾਹਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਸੂਬੇ ਵੱਲੋਂ ਚੁੱਕੇ ਪ੍ਰਗਤੀਸ਼ੀਲ ਕਦਮਾਂ ਅਤੇ ਢੁੱਕਵੇਂ ਕਾਰੋਬਾਰੀ ਵਾਤਾਵਰਣ ਬਾਰੇ ਚਾਨਣਾ ਪਾਇਆ, ਜਿਥੇ 20 ਤੋਂ ਵੱਧ ਅਮਰੀਕੀ  ਵਪਾਰਕ ਅਦਾਰੇ ਮੌਜੂਦ ਹਨ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਨੂੰ ਅਮਰੀਕੀ ਕੰਪਨੀਆਂ ਲਈ ਇੱਕ ਆਕਰਸ਼ਕ ਥਾਂ ਦੱਸਿਆ ਜੋ ਦੱਖਣ ਪੂਰਬੀ ਏਸ਼ੀਆ ਵਿੱਚ ਆਪਣੇ ਕਾਰੋਬਾਰਾਂ ਨੂੰ ਸਥਾਪਤ ਕਰਨਾ ਚਾਹੁੰਦੇ ਹਨ। ਸੂਬੇ ਵਿੱਚ ਸੈਕਟੋਰੀਅਲ ਸਮਰੱਥਾ ਦਾ ਜ਼ਿਕਰ ਕਰਦਿਆਂ  ਉਨਾਂ ਨੇ ਪੰਜਾਬ ਵਿੱਚ ਨਿਵੇਸ਼ ਦੇ ਅਨੁਕੂਲ ਵੱਖ-ਵੱਖ ਕਾਰਕਾਂ ਜਿਵੇਂ ਕਿ ਸਾਂਤੀਪੂਰਨ ਕਿਰਤ ਸਬੰਧਾਂ, ਆਵਾਸ ਸਬੰਧੀ ਪਾਬੰਦੀ ਰਹਿਤ ਲਾਭਕਾਰੀ ਪ੍ਰੋਤਸਾਹਨ ‘ਤੇ ਧਿਆਨ ਕੇਂਦਰਤ ਕੀਤਾ। 
ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ- 2021 ਲਈ ਪ੍ਰਮੁੱਖ ਸਨਅਤਕਾਰਾਂ ਨੂੰ ਸੱਦਾ ਦਿੰਦਿਆਂ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਸਮੁੱਚੇ ਅਤੇ ਸੰਪੂਰਨ ਵਿਕਾਸ ਲਈ 26 ਅਤੇ 27 ਅਕਤੂਬਰ 2021 ਨੂੰ ਕਾਰੋਬਾਰੀ ਮੁਖੀਆਂ ਦੀ ਸਰਗਰਮ ਨੁਮਾਇੰਦਗੀ ਦੀ ਜ਼ਰੂਰਤ ਹੈ।
ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀ.ਐਸ. ਕੋਹਲੀ ਨੇ ਦੱਸਿਆ ਕਿ ਸੂਬੇ ਨੇ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਅਕਸ ਨੂੰ ਬਦਲਣ ਲਈ ਕਾਫ਼ੀ ਯਤਨ ਕੀਤੇ ਹਨ ਅਤੇ ਕਈ ਉਦਯੋਗਿਕ ਸਥਾਨਾਂ ਦੀ ਮੌਜੂਦਗੀ ਨਾਲ ਹੁਣ ਪੰਜਾਬ ਨੂੰ ਸਨਅਤੀਕਾਰੀ ਦੇ ਖੇਤਰ ਵਿੱਚ ਇੱਕ ਤਾਕਤ ਵਜੋਂ ਵੇਖਿਆ ਜਾ ਰਿਹਾ ਹੈ। ਸੂਬੇ ਵਿੱਚ ਪਿਛਲੇ 4.5 ਸਾਲਾਂ ਦੌਰਾਨ ਵਪਾਰ ਪੱਖੀ ਪ੍ਰਗਤੀਸ਼ੀਲ ਨੀਤੀਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਦੂਰਅੰਦੇਸ਼ ਸ਼ਾਸਨ ਸਦਕਾ ਨਿਵੇਸ਼ ਵਿੱਚ ਵਾਧਾ ਵੇਖਿਆ ਗਿਆ ਹੈ। ਮੇਜਰ ਕੋਹਲੀ ਨੇ ਕਿਹਾ ਕਿ ਇਹ ਸੂਬੇ ਦੀ ਤਾਂਘ ਹੈ ਜੋ ਸਾਨੂੰ ਚੰਗੇ ਸਿੱਖਿਆਰਥੀ ਬਣਾਉਂਦੀ ਹੈ ਅਤੇ ਅਸੀਂ ਕਾਰੋਬਾਰਾਂ ਵੱਲੋਂ ਪਰਖਿਆ ਜਾਣਾ ਪਸੰਦ ਕਰਾਂਗੇ।
ਇਸ ਸਮਾਗਮ ਵਿੱਚ ਮੌਜੂਦ, ਪੈਪਸਿਕੋ, ਗੂਗਲ, ਜੌਹਨ ਡੀਅਰ, ਬਾਊਸ ਐਂਡ ਲੌਂਬ ਅਤੇ ਅਮਰੀਕਾ ਦੀਆਂ ਹੋਰ ਪ੍ਰਸਿੱਧ ਕੰਪਨੀਆਂ ਦੇ ਪ੍ਰਮੁੱਖ ਪ੍ਰਬੰਧਕਾਂ ਨੇ ਸੂਬੇ ਦੇ ਬੇਮਿਸਾਲ ਵਿਕਾਸ ਅਤੇ ਸਾਰਿਆਂ ਦੇ ਸੰਮਿਲਤ ਵਿਕਾਸ ਵਿੱਚ ਭਰੋਸਾ ਪ੍ਰਗਟਾਇਆ। ਸੂਬੇ ਵਿੱਚ “ਉਦਯੋਗ ਪੱਖੀ ਮਾਹੌਲ’’ ਨੂੰ ਉਜਾਗਰ ਕਰਦੇ ਹੋਏ, ਪ੍ਰਮੁੱਖ ਉਦਯੋਗਪਤੀਆਂ ਨੇ ਕਿਹਾ ਕਿ ਵਪਾਰ ਵਿੱਚ ਅਸਾਨੀ ਲਈ ਪੰਜਾਬ ਇੱਕ ਚਾਨਣ ਮੁਨਾਰੇ ਵਜੋਂ ਅੱਗੇ ਆਉਣਾ ਚਾਹੁੰਦਾ ਹੈ।   
 

Have something to say? Post your comment

Subscribe