ਮੋਹਾਲੀ : ਬੀਤੇ ਕੁੱਝ ਸਮੇਂ ਪਹਿਲਾਂ ਹੀ ਪੰਜਾਬ ਦੀ ਵਿਜੀਲੈਂਸ ਦੀ ਟੀਮ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁਧ ਕੇਸ ਦਾਇਰ ਕਰ ਕੇ ਉਨ੍ਹਾਂ ਨੂੰ ਜੇਲ ਤਕ ਪਹੁੰਚਾਇਆ ਸੀ। ਇਸੇ ਵਿਜੀਲੈਂਸ ਦੀ ਟੀਮ ਵਿਚ ਇਕ ਅਧਿਕਾਰੀ ਸਨ ਜਿਨ੍ਹਾਂ ਉਪਰ ਬੀਤੀ ਰਾਤ ਅੱਠ ਵਜੇ ਦੇ ਕਰੀਬ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਅਧਿਕਾਰੀ ਦਾ ਨਾਮ ਵਰੁਣ ਕਪੂਰ ਦਸਿਆ ਜਾ ਰਿਹਾ ਹੈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਵਿਜੀਲੈਂਸ ਦੇ ਅਧਿਕਾਰੀ ਵਰੁਣ ਕਪੂਰ ਆਪਣੀ ਕਾਰ ਵਿਚ ਚੱਪੜਚਿੜੀ ਲਾਗਿਉਂ ਲੰਘ ਰਹੇ ਸਨ। ਇਸ ਹਮਲੇ ਮਗਰੋਂ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿਤੀ ਹੈ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ