ਨਵੀਂ ਦਿੱਲੀ : ਰੇਲਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਰੇਲਵੇ ਨੇ ਇਕ ਨਵੀਂ ਪਹਿਲ ਕਰਦੇ ਹੋਏ ਇਕ ਯੰਤਰ ਦਾ ਇਸਤੇਮਾਲ ਸ਼ੁਰੂ ਕੀਤਾ ਹੈ। ਇਸ ਤਹਿਤ ਖਾਸ ਤਰ੍ਹਾਂ ਦੀਆਂ ਅਲਟਰਾਵਾਇਲਟ ਕਿਰਨਾਂ ਛੱਡਣ ਵਾਲੇ ਰੋਬਟ ਦੀ ਮਦਦ ਨਾਲ ਆਟੋਮੈਟਿਕ ਤਰੀਕੇ ਨਾਲ ਟ੍ਰੇਨਾਂ ਦੇ ਅੰਦਰ ਹਰੇਕ ਕੋਨੇ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾ ਸਕੇਗੀ। ਇਹ ਤਕਨੀਕ ਕੋਰੋਨਾ ਵਾਇਰਸ ਦੇ ਕੀਟਾਨੂਆਂ ਨੂੰ ਨਸ਼ਟ ਕਰਨ ਵਿਚ ਸਮਰੱਥ ਹੈ, ਜਿਸ ਨਾਲ ਵਾਇਰਸ ਦਾ ਪਸਾਰ ਰੋਕਣ ’ਚ ਵੀ ਮਦਦ ਮਿਲੇਗੀ। ਉੱਤਰੀ ਰੇਲਵੇ ਦੇ ਮਹਾ ਪ੍ਰਬੰਧਕ ਆਸ਼ੂਤੋਸ਼ ਗੰਗਲ ਨੇ ਦੱਸਿਆ ਕਿ ਨਾਰਦਰਨ ਰੇਲਵੇ ਨੇ ਯਾਤਰੀ ਟ੍ਰੇਨਾਂ ਦੇ ਡੱਬਿਆਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਕੇ ਉਨ੍ਹਾਂ ਨੂੰ ਵਾਇਰਸ ਮੁਕਤ ਕਰਨ ਲਈ ਕਈ ਯਤਨਾਂ ਤੇ ਪ੍ਰੀਖਣਾਂ ਤੋਂ ਬਾਅਦ ਹੁਣ ਇਕ ਬੇਹੱਦ ਕ੍ਰਾਂਤੀਕਾਰੀ ਯੁਵੀਸੀ ਤਕਨੀਕ ਨੂੰ ਅਪਣਾਇਆ ਹੈ। ਫਿਲਹਾਲ ਦਿੱਲੀ ਮੰਡਲ ਦੇ ਡੀਐੱਲਟੀ ਡਿਪੂ ’ਚ ਪ੍ਰਯੋਗ ਦੇ ਤੌਰ ’ਤੇ ਨਵੀਂ ਦਿੱਲੀ-ਲਖਨਊ ਸ਼ਤਾਬਦੀ ਸਪੈਸ਼ਲ ਟ੍ਰੇਨ ਦੇ ਕੋਚਾਂ ਨੂੰ ਸਾਫ਼ ਕਰਨ ਲਈ ਪਹਿਲੀ ਵਾਰ ਇਸ ਤਕਨੀਕ ਦਾ ਇਸੇਤਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਮੋਟ ਕੰਟਰੋਲ ਨਾਲ ਸੰਚਾਲਿਤ ਹੋਣ ਵਾਲੀ ਇਸ ਮਸ਼ੀਨ ਦੇ ਇਸਤੇਮਾਲ ਨਾਲ ਪੂਰੀ ਟ੍ਰੇਨ ਨੂੰ ਆਟੋਮੈਟਿਕ ਤਰੀਕੇ ਨਾਲ ਵਾਇਰਸ ਫ੍ਰੀ ਕੀਤਾ ਜਾ ਰਿਹਾ ਹੈ। ਅਪਰੇਟ ਕਰਨ ਲਈ ਅਲੱਗ ਤੋਂ ਕਿਸੇ ਵਿਅਕਤੀ ਦੀ ਲੋੜ ਨਹੀਂ