Sunday, November 24, 2024
 

ਪੰਜਾਬ

ਚੋਰੀ ਕਰਨ ਆਏ ਨੂੰ ਪਤਾ ਨਹੀਂ ਸੀ ਕੇ ਮੌਤ ਇੰਝ ਕਰ ਰਹੀ ਹੈ ਇੰਤਜ਼ਾਰ

September 03, 2021 06:49 PM

ਝਬਾਲ : ਅੰਮ੍ਰਿਤਸਰ ਦੇ ਝਬਾਲ ਇਲਾਕੇ ਵਿੱਚ ਚੋਰੀ ਕਰਨ ਆਏ ਇੱਕ ਚੋਰ ਨੂੰ ਪਤਾ ਨਹੀਂ ਸੀ ਕੇ ਮੌਤ ਇੰਝ ਉਸ ਦਾ ਇੰਤਜ਼ਾਰ ਕਰ ਰਹੀ ਹੈ। ਦਰਅਸਲ ਦੇਰ ਰਾਤ ਚੋਰੀ ਕਰਨ ਤੋਂ ਬਾਅਦ ਜਦੋਂ ਚੋਰ ਕੰਧ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬਿਜਲੀ ਦੀ ਹਾਈ ਟੈਨਸ਼ਨ ਵਾਇਰ ਦੀ ਚਪੇਟ 'ਚ ਆਉਣ ਕਰ ਕੇ ਉਸ ਦੀ ਮੌਤ ਹੋ ਗਈ।

ਇਹ ਸਾਰੀ ਘਟਨਾ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੇਰ ਰਾਤ ਇਸ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਜਿਸ ਦੇ ਤਹਿਤ ਉਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਜਦੋਂ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਕਰੰਟ ਲੱਗਣ ਕਾਰਨ ਇਸ ਦੇ ਪੈਰ ਸਲਿੱਪ ਹੋਣ ਕਾਰਨ ਇਹ ਸਿਰ ਭਾਰ ਜਾ ਡਿੱਗਾ ਜਿਸ ਕਰਕੇ ਇਸ ਦੀ ਮੌਤ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe