ਮੋਹਾਲੀ (ਸੱਚੀ ਕਲਮ ਬਿਊਰੋ) : ਬੇਰੁਜ਼ਗਾਰ ਸਟੈਨੋ ਯੂਨੀਅਨ ਪੰਜਾਬ ਦਾ ਪੰਜਾਬ ਐੱਸ ਐੱਸ ਐੱਸ ਬੋਰਡ (SSSB) ਮੋਹਾਲੀ ਅੱਗੇ ਗਿਆਰਵੇਂ ਦਿਨ ਵੀ ਧਰਨਾ ਜਾਰੀ ਹੈ ਪਰ ਸਰਕਾਰ ਇਨ੍ਹਾਂ ਬੇਰੁਜ਼ਗਾਰ ਸਟੈਨੋ ਟਾਈਪਿਸਟ ਦੇ ਵਿਦਿਆਰਥੀਆਂ ਨੂੰ ਅਣਗੌਲਿਆਂ ਕਰ ਰਹੀ ਹੈ।
ਇਸ ਮੌਕੇ ਬੇਰੁਜ਼ਗਾਰ ਸਟੈਨੋ ਯੂਨੀਅਨ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਅੱਖਾਂ ਤੋਂ ਬਿਲਕੁਲ ਅੰਨ੍ਹੀ ਹੋ ਚੁੱਕੀ ਹੈ ਜਿਸ ਕਾਰਨ ਉਸ ਨੂੰ ਸੜਕਾਂ ਉੱਪਰ ਰੁਲਦੇ ਪੰਜਾਬ ਦੇ ਬੇਰੁਜ਼ਗਾਰ ਬੱਚੇ ਦਿਖਾਈ ਨਹੀਂ ਦਿੰਦੇ।
ਇਸ ਲਈ ਉਹ ਆਪਣੇ ਸਾਥੀਆਂ ਨਾਲ ਸੜਕਾਂ ਉੱਪਰ ਰਾਤਾਂ ਨੂੰ ਮੋਮਬੱਤੀਆਂ ਬਾਲ ਕੇ ਕੁੰਭਕਰਨੀ ਨੀਂਦ ਸੁੱਤੀ ਪਈ ਸਰਕਾਰ ਨੂੰ ਜਗਾ ਰਹੇ ਹਨ, ਇਕ ਪੰਜਾਬ ਦਾ ਮੁੱਖ ਮੰਤਰੀ ਆਪਣੇ ਮਹਿਲਾਂ ਵਿੱਚ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਪੰਜਾਬ ਨੂੰ ਜਮਾਂ ਲਵਾਰਿਸ ਛੱਡ ਦਿੱਤਾ ਤੇ ਪੰਜਾਬ ਦਾ ਹਰ ਇੱਕ ਵਰਗ ਸੜਕਾਂ ਉੱਪਰ ਉੱਤਰ ਆਇਆ ਹੈ ਚਾਹੇ ਉਹ ਕੱਚੇ ਠੇਕਾ ਮੁਲਾਜ਼ਮ ਹੋਣ, ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ ਸਰਕਾਰੀ ਮੁਲਾਜ਼ਮ ਹੋਣ।
ਪੰਜਾਬ ਦਾ ਹਰ ਇੱਕ ਵਰਗ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਹੈ ਇਨ੍ਹਾਂ ਵਰਗਾਂ ਵਿਚੋਂ ਇੱਕ ਵਰਗ ਸਟੈਨੋ ਟਾਈਪਿਸਟ ਵੀ ਹੈ ਜਿਹੜਾ ਪਿਛਲੇ 11 ਦਿਨਾਂ ਤੋਂ ਪੰਜਾਬ ਐੱਸ ਐੱਸ ਐੱਸ (SSSB) ਮੋਹਾਲੀ ਦੇ ਗੇਟ ਅੱਗੇ ਬੈਠਾ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਵਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਅਸਲ ਵਿਚ ਸੂਬੇ ਦਾ ਭਲਾ ਹੋ ਸਕੇ।
https://amzn.to/3n0olYO