ਮਨੁੱਖਾਂ ਲਈ ਕੋਈ ਨੁਕਸਾਨ ਨਹੀਂ
ਬ੍ਰਾਜ਼ੀਲ : ਇਥੋ ਦੇ ਵਿਗਿਆਨੀਆਂ ਦੀ ਹੈਰਾਨ ਕਰਨ ਵਾਲੀ ਖੋਜ ਸਾਹਮਣੇ ਆਈ ਹੈ। ਜਿਥੇ ਖੋਜੀਆਂ ਨੇ ਸੱਪ ਦੀ ਇਕ ਪ੍ਰਜਾਤੀ ਦੇ ਜ਼ਹਿਰ ਜ਼ਰੀਏ ਕੋਰੋਨਾ ਵਾਇਰਸ ਦੇ ਇਲਾਜ ਦਾ ਹੱਲ ਲੱਭਿਆ ਹੈ। ਜਾਰਾਰਕੁਸੁ ਪਿਟ ਵਾਈਪਰ ਨਾਮ ਦੇ ਸੱਪ ਦੇ ਜ਼ਹਿਰ ’ਚ ਅਜਿਹੇ ਕਣ ਮੌਜੂਦ ਹੁੰਦੇ ਹਨ ਜੋ 75 ਫ਼ੀ ਸਦੀ ਤਕ ਕੋਰੋਨਾ ਵਾਇਰਸ ਨਾਲ ਲੜਨ ਲਈ ਕਾਰਗਰ ਸਾਬਤ ਹੋ ਸਕਦਾ ਹੈ। ਹੁਣ ਵਿਗਿਆਨੀ ਇਸ ਸੱਪ ਦੇ ਜ਼ਹਿਰ ਤੋਂ ਅਜਿਹੀ ਐਂਟੀ ਕੋਵਿਡ ਡਰੱਗ ਯਾਨੀ ਕਿ ਕੋਵਿਡ ਤੋਂ ਬਚਾਅ ਲਈ ਦਵਾਈ ਬਣਾ ਸਕਦੇ ਹਨ ਜਿਸ ਨਾਲ ਕੋਰੋਨਾ ਦਾ ਖ਼ਾਤਮਾ ਹੋ ਸਕਦਾ ਹੈ।
ਇਹ ਅਧਿਐਨ ਜਰਨਲ ਮੋਲੀਕਿਊਲਸ ਵਿਚ ਪ੍ਰਕਾਸ਼ਤ ਹੋਇਆ ਸੀ, ਜਿਥੇ ਸਾਓ ਪੌਲੋ ਯੂਨੀਵਰਸਟੀ ਦੇ ਅਧਿਐਨ ਦੇ ਲੇਖਕਾਂ ਵਿਚੋਂ ਇਕ ਨੇ ਕਿਹਾ ਕਿ ਸੱਪ ਦਾ ਜ਼ਹਿਰ ਬਹੁਤ ਮਹੱਤਵਪੂਰਨ ਪ੍ਰੋਟੀਨ ਨੂੰ ਮਾਰਨ ਦੇ ਯੋਗ ਸੀ ਜੋ ਵਾਇਰਸ ਦਾ ਕਾਰਨ ਬਣਦਾ ਹੈ।