ਨਵੀਂ ਦਿੱਲੀ : ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਅੱਜ ਭਾਰੀ ਬਾਰਸ਼ ਹੋ ਸਕਦੀ ਹੈ। ਵਿਭਾਗ ਨੇ ਦਿੱਲੀ 'ਚ ਅੱਜ ਲਈ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਅਗਲੇ ਦੋ ਦਿਨਾਂ ਤਕ ਬਾਰਸ਼ ਹੁੰਦੀ ਰਹੇਗੀ। ਫਿਲਹਾਲ ਹਵਾਵਾਂ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਮੀ ਵਧਾ ਰਹੀਆਂ ਹਨ। ਅਗਲੇ 24 ਘੰਟਿਆਂ ਤਕ ਬਾਰਸ਼ ਹੁੰਦੀ ਰਹੇਗੀ। ਤਿੰਨ ਤੋਂ ਪੰਜ ਸਤੰਬਰ ਤਕ ਮੌਸਮ ਖੁਸ਼ਕ ਰਹੇਗਾ ਤੇ 6 ਸਤੰਬਰ ਤੋਂ ਇਕ ਵਾਰ ਫਿਰ ਬਾਰਸ਼ ਸ਼ੁਰੂ ਹੋ ਸਕਦੀ ਹੈ। ਜੋ 10 ਸਤੰਬਰ ਤਕ ਰੁਕ ਰੁਕ ਕੇ ਹੁੰਦੀ ਰਹੇਗੀ। ਪੰਜਾਬ 'ਚ ਮਾਨਸੂਨ ਸੀਜ਼ਨ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ। ਇਸ ਵਾਰ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ।