Friday, November 22, 2024
 

ਰਾਸ਼ਟਰੀ

ਸੁਪਰੀਮ ਕੋਰਟ ਵਲੋਂ ਆਸਾਰਾਮ ਦੀ ਪਟੀਸ਼ਨ ਖਾਰਜ

August 31, 2021 08:05 PM

ਜੋਧਪੁਰ : ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ 80 ਸਾਲਾ ਆਸਾਰਾਮ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਸਾਰਾਮ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਸ ਦੇ ਇਲਾਜ ਲਈ ਸਜ਼ਾ ਵਿਚ ਅਸਥਾਈ ਰਾਹਤ ਦੀ ਮੰਗ ਕੀਤੀ ਗਈ ਸੀ।
ਆਸਾਰਾਮ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਬਾਅਦ ਤੋਂ ਲਗਾਤਾਰ ਸਿਹਤ ਸੰਬੰਧੀ ਸਮੱਸਿਆਵਾਂ ਦੀ ਸ਼ਿਕਾਇਤ ਕਰ ਰਹੇ ਹਨ। ਉਸ ਨੇ ਉੱਤਰਾਖੰਡ ਦੇ ਇੱਕ ਆਯੁਰਵੈਦਿਕ ਕੇਂਦਰ ਵਿਚ ਆਪਣਾ ਇਲਾਜ ਕਰਵਾਉਣ ਲਈ ਦੋ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਮੰਗੀ ਸੀ।

 

Have something to say? Post your comment

 
 
 
 
 
Subscribe