Friday, November 22, 2024
 

ਰਾਸ਼ਟਰੀ

ਲਓ ਜੀ, ਹੁਣ ਆਇਆ ਇੱਕ ਹੋਰ ਵਾਇਰਸ

August 31, 2021 10:59 AM

ਨਵੀਂ ਦਿੱਲੀ : ਰੂਸ ਨੇ ਪੱਤਝੜ 'ਚ ਵੈਸਟ ਨਾਈਲ ਵਾਇਰਸ ਦੇ ਫੈਲਣ ਦਾ ਖਦਸ਼ਾ ਜਤਾਇਆ ਹੈ। ਘੱਟ ਤਾਪਮਾਨ ਤੇ ਭਾਰੀ ਬਾਰਸ਼ ਦੇ ਚੱਲਦਿਆਂ ਮੱਛਰਾਂ ਲਈ ਅਨੁਕੂਲ ਵਾਤਾਵਰਣ ਤਿਆਰ ਹੁੰਦਾ ਹੈ। ਅਜਿਹਾ ਦੇਖਿਆ ਗਿਆ ਹੈ ਕਿ ਪਤਝੜ 'ਚ ਵੱਡੀ ਗਿਣਤੀ 'ਚ ਮੱਛਰ ਇਸ ਤਰ੍ਹਾਂ ਦੇ ਵਾਇਰਸ ਨੂੰ ਲਿਆ ਸਕਦੇ ਹਨ। ਦੱਸ ਦਈਏ ਕਿ ਇਸ ਸਾਲ ਤੇਜ਼ ਬਾਰਸ਼, ਗਰਮ ਤੇ ਲੰਬੀ ਪਰਝੜ ਦੀ ਵਜ੍ਹਾ ਨਾਲ ਮੱਛਰ ਪੈਦਾ ਹੋਣ ਲਈ ਅਨੁਕੂਲ ਮਾਹੌਲ ਮਿਲੇਗਾ। ਰੂਸ 'ਚ ਹੋਣ ਵਾਲੇ ਵੈਸਟ ਨਾਈਲ ਬੁਖਾਰ ਦਾ 80 ਫੀ ਸਦੀ ਤੋਂ ਜ਼ਿਆਦਾ ਅਸਰ ਦੱਖਣ ਪੱਛਮ 'ਚ ਦੇਖਿਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਹ ਇਕ ਵਾਇਰਲ ਬਿਮਾਰੀ ਹੈ। ਜਿੰਨ੍ਹਾਂ ਨੂੰ ਇਹ ਵਾਇਰਲ ਹੁੰਦਾ ਹੈ ਉਨ੍ਹਾਂ 'ਚ ਆਮ ਤੌਰ 'ਤੇ ਹਲਕੇ ਲੱਛਣ ਜਾਂ ਕੋਈ ਲੱਛਣ ਨਹੀਂ ਪਾਇਆ ਜਾਂਦਾ। ਇਸ ਦੇ ਲੱਛਣਾਂ 'ਚ ਬੁਖਾਰ, ਸਿਰਦਰਦ, ਚਮੜੀ ਤੇ ਦਾਣੇ ਤੇ ਲਿੰਫ ਗਲੈਂਡ 'ਚ ਸੋਜ ਹੁੰਦੀ ਹੈ। ਇਹ ਕੁਝ ਦਿਨਾਂ ਤੋਂ ਲੈਕੇ ਕਈ ਹਫ਼ਤਿਆਂ ਤਕ ਰਹਿ ਸਕਦਾ ਹੈ। ਪਰ ਖੁਦ ਹੀ ਠੀਕ ਹੋ ਜਾਂਦਾ ਹੈ।
ਇਹ ਪੰਛੀਆਂ ਤੋਂ ਇਨਸਾਨਾਂ 'ਚ ਕਿਊਲੈਕਸ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ ਇਸ ਦੀ ਵਜ੍ਹਾ ਨਾਲ ਇਨਸਾਨਾਂ 'ਚ ਘਾਤਕ ਨਿਊਰੋਲੌਜੀਕਲ ਬਿਮਾਰੀ ਹੋ ਜਾਂਦੀ ਹੈ। WHO ਦੇ ਮੁਤਾਬਕ ਵਾਇਰਸ ਦੀ ਵਜ੍ਹਾ ਨਾਲ 20 ਫੀ ਸਦੀ ਲੋਕਾਂ ਨੂੰ ਵੈਸਟ ਨਾਈਲ ਫੀਵਰ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਹ ਵਾਇਰਸ ਜ਼ੀਕਾ, ਡੇਂਗੀ ਤੇ ਪੀਤ ਜਵਰ ਵਾਇਰਸ ਨਾਲ ਸਬੰਧਤ ਹੈ।

 

Have something to say? Post your comment

 
 
 
 
 
Subscribe