ਗੁਜਰਾਤ : ਮੋਬਾਈਲ ਫੋਨ ਜ਼ਿੰਦਗੀ ਦਾ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ ਪਰ ਯੋਗ ਢੰਗ ਨਾਲ ਵਰਤੋ ਨਾ ਕੀਤੀ ਜਾਵੇ ਤਾਂ ਕਈ ਵਾਰ ਇਹ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਹੈ । ਅਜਿਹੀ ਹੀ ਜਾਣਕਾਰੀ ਦਿੰਦੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਜਿਥੇ ਵਿਅਕਤੀ ਨੇ ਦੇਖਿਆ ਕਿ ਉਸ ਦੀ ਜੇਬ ਵਿਚੋਂ ਧੂੰਆਂ ਨਿਕਲ ਰਿਹਾ ਹੈ। ਦਾਸ ਦਈਏ ਕਿ ਇਹ ਗੁਜਰਾਤ ਦੇ ਪਟਨ ਵਿਖੇ ਸ਼ੋਅਰੂਮ ਦੀ ਇਕ ਵੀਡੀਓ ਹੈ। ਵਿਅਕਤੀ ਨੇ ਫਟਾਫਟ ਫੋਨ ਨੂੰ ਜੇਬ ਵਿਚੋਂ ਬਾਹਰ ਕੱਢਿਆ। ਇਸ ਘਟਨਾ ਉਥੇ ਦੁਕਾਨ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।
ਸੀਸੀਟੀਵੀ ਫੁਟੇਜ ਮੁਤਾਬਕ ਇਕ ਆਦਮੀ ਪਟਨ ਦੇ ਸ਼ੋਅਰੂਮ ਵਿਚ ਬੈਠਾ ਗੱਲਾਂ ਕਰ ਰਿਹਾ ਸੀ। ਅਚਾਨਕ ਉਸ ਦੇ ਉਸ ਜੇਬ ਵਿਚੋਂ ਧੂੰਆਂ ਨਿਕਲਣ ਲੱਗ ਪਿਆ । ਉਸ ਨੇ ਫਟਾਫਟ ਜੇਬ ਵਿਚੋਂ ਫੋਨ ਨੂੰ ਬਾਹਰ ਕੱਢ ਕੇ ਜ਼ਮੀਨ ’ਤੇ ਸੁੱਟ ਦਿੱਤਾ।
ਗੁਜਰਾਤ ਦੇ ਰਾਧਨਪੁਰ ਸ਼ਹਿਰ ਵਿੱਚ ਇੱਕ ਦੁਕਾਨ ਵਿੱਚ ਬੈਠੇ ਇੱਕ ਗਾਹਕ ਦੀ ਜੇਬ ਵਿੱਚ ਇੱਕ ਮੋਬਾਈਲ ਧਮਾਕਾ ਹੋਇਆ। ਜੇਬ ਵਿੱਚ ਰੱਖੇ ਮੋਬਾਈਲ ਵਿੱਚੋਂ ਧੂੰਆਂ ਨਿਕਲਦਾ ਵੇਖ ਕੇ ਗਾਹਕ ਨੇ ਜੇਬ ਵਿੱਚੋਂ ਮੋਬਾਈਲ ਕੱਢਿਆ ਅਤੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੂੰ ਪੈਰਾਂ ਨਾਲ ਦੁਕਾਨ ਤੋਂ ਬਾਹਰ ਸੁੱਟ ਦਿੱਤਾ ਗਿਆ। ਮੋਬਾਈਲ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਲੋਕ ਡਰ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਰਾਧਨਪੁਰ ਵਿੱਚ ਮਾਨਸੀ ਮੋਟਰ ਗੈਰਾਜ ਨਾਂ ਦੀ ਦੁਕਾਨ ਹੈ। ਗਾਹਕ ਰਾਮਚੰਦਭਾਈ ਠਾਕੋਰ ਸਵੇਰੇ ਕਰੀਬ 9 ਵਜੇ ਇੱਥੇ ਪਹੁੰਚੇ ਸਨ। ਰਾਮਚੰਦਭਾਈ ਦੁਕਾਨ ਦੇ ਮਾਲਕ ਪੱਪੂਭਾਈ ਠੱਕਰ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਉਸ ਨੇ ਮੋਬਾਈਲ ਵਿੱਚੋਂ ਧੂੰਆਂ ਨਿਕਲਦਾ ਵੇਖਿਆ। ਬਿਨਾਂ ਦੇਰ ਕੀਤੇ ਰਾਮਚੰਦ ਨੇ ਆਪਣੀ ਜੇਬ ਵਿੱਚੋਂ ਮੋਬਾਈਲ ਕੱਢ ਕੇ ਸੁੱਟ ਦਿੱਤਾ।
ਮੋਬਾਈਲ ਵਿੱਚ ਅੱਗ ਲੱਗਣ ਕਾਰਨ ਦੁਕਾਨ ਦੇ ਕਰਮਚਾਰੀ ਭੱਜ ਗਏ। ਹਾਲਾਂਕਿ, ਇਸ ਦੌਰਾਨ ਰਾਮਚੰਦਭਾਈ ਨੇ ਆਪਣੇ ਪੈਰਾਂ ਨਾਲ ਮੋਬਾਇਲ ਦੁਕਾਨ ਦੇ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਮੋਬਾਈਲ ਫਟ ਗਿਆ। ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਕਿਉਂਕਿ ਮੋਬਾਈਲ ਸਮੇਂ ਸਿਰ ਦੁਕਾਨ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ।