ਨਵੀਂ ਦਿੱਲੀ : ਆਧਾਰ ਨੂੰ ਜਾਰੀ ਕਰਨ ਵਾਲੇ ਸੰਗਠਨ UIDAI ਨੇ ਇਹ ਸਹੂਲਤ ਦਿੱਤੀ ਹੈ ਕਿ ਕੋਈ ਵੀ ਆਧਾਰ ਕਾਰਡ ਧਾਰਕ UIDAI ਦੇ ਸੈਲਫ ਸਰਵਿਸ ਅਪਡੇਟ ਪੋਰਟਲ ਦੇ ਜ਼ਰੀਏ ਆਧਾਰ ਕਾਰਡ ’ਚ ਆਪਣੀ ਜਨਮ ਤਰੀਕ ਅਪਡੇਟ ਕਰ ਸਕਦਾ ਹੈ। UIDAI ਨੇ ਕਿਹਾ ਕਿ ਸਿਰਫ਼ ਡਿਕਲੇਅਰਡ ਜਾਂ ਅਨਵੈਰੀਫਾਇਡ ਡੇਟ ਆਫ਼ ਬਰਥ ਨੂੰ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ। ਡੇਟ ਆਫ਼ ਬਰਥ ਅਪਡੇਟ ਕਰਨ ਲਈ ਜ਼ਰੂਰੀ ਦਸਤਾਵੇਜ਼ ਦੀ ਸਕੈਨ ਕੀਤੀ ਗਈ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ।
ਇਸ ਬਾਰੇ ’ਚ UIDAI ਨੇ ਇਕ ਟਵੀਟ ਕਰਕੇ ਕਿਹਾ, ” ਤੁਸੀਂ ਦਿੱਤੇ ਗਏ ਲਿੰਕ https://ssup.uidai.gov.in/ssup/ ਜ਼ਰੀਏ ਆਧਾਰ ’ਚ ਆਨਲਾਈਨ ਹੀ ਜਨਮ ਦੀ ਤਰੀਕ ਅਪਡੇਟ ਕਰ ਸਕਦੇ ਹੋ।
UIDAI ਨੇ ਲਿਖਿਆ ਹੈ, ‘ਹੁਣ ਸੈਲਫ ਸਰਵਿਸ ਅਪਡੇਟ ਪੋਰਟਲ ਦੇ ਜ਼ਰੀਏ ਵੀ ਡੇਟ ਆਫ਼ ਬਰਥ ਅਪਡੇਟ ਕਰ ਸਕਦੇ ਹਨ।
ਅਪਡੇਟ ਕਰਨ ਦੀ ਫੀਸ
ਇਸ ਟਵੀਟ ਦੇ ਨਾਲ ਲਗਾਈ ਗਈ ਫੋਟੋ ’ਚ ਕਿਹਾ ਗਿਆ ਹੈ ਕਿ ਆਨਲਾਈਨ ਪੋਰਟਲ ’ਤੇ ਕਿਸੇ ਵੀ ਤਰ੍ਹਾਂ ਦੇ ਅਪਡੇਟ ਲਈ ਤੁਹਾਨੂੰ 50 ਰੁਪਏ ਪ੍ਰਤੀ ਅਪਡੇਟ ਦੀ ਦਰ ’ਚ ਭੁਗਤਾਨ ਕਰਨਾ ਪਵੇਗਾ, ਹਾਲਾਂਕਿ ਤੁਸੀਂ ਜੇ ਇਕ ਵਾਰ ’ਚ ਇਕ ਤੋਂ ਜ਼ਿਆਦਾ ਅਪਡੇਟ ਕਰਦੇ ਹੋ ਤਾਂ ਵੀ ਤੁਹਾਨੂੰ 50 ਰੁਪਏ ਦਾ ਹੀ ਭੁਗਤਾਨ ਕਰਨਾ ਪਵੇਗਾ।
ਮੋਬਾਈਲ ਨੰਬਰ ਹੈ ਜ਼ਰੂਰੀ
UIDAI ਨੇ ਕਿਹਾ ਹੈ ਕਿ ਆਧਾਰ ਨਾਲ ਜੁੜੀਆਂ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਉਣ ਲਈ ਆਧਾਰ ’ਚ ਤੁਹਾਨੂੰ ਮੌਜੂਦਾ ਨੰਬਰ ਅਪਡੇਟ ਹੋਣਾ ਚਾਹੀਦਾ ਹੈ।
DoB Update ਕਰਨ ਦਾ ਪ੍ਰੋਸੈੱਸ
Aadhaar Card ’ਚ ਡੇਟ ਆਫ਼ ਬਰਥ ਅਪਡੇਟ ਕਰਨ ਲਈ ਸਭ ਤੋਂ ਪਹਿਲਾਂ https://ssup.uidai.gov.in/ssup/ ਨੂੰ ਆਪਣੇ ਬ੍ਰਾਊਜ਼ਰ ’ਚ ਖੋਲ੍ਹੋ। ਹੁਣ ਆਪਣੀ 12 ਅੰਕਾਂ ਦੀ ਆਧਾਰ ਗਿਣਤੀ ਲਓ, ਇਸ ਤੋਂ ਬਾਅਦ ਕੈਪਚਾ ਕੋਡ ਪਾਓ ਤੇ ਫਿਰ ਸੈਂਡ ਓਟੀਪੀ ’ਤੇ ਕਲਿੱਕ ਕਰੋ।