ਇਹ ਕਿਤਾਬ “The Prisoner in His Palace” ਪੜ੍ਹ ਕੇ ਪਤਾ ਲੱਗਦਾ ਹੈ
ਇਹ ਕਿਤਾਬ 551 ਮਿਲਟਰੀ ਪੁਲਿਸ ਕੰਪਨੀ ਵਿੱਚੋਂ ਚੁਣੇ ਗਏ ਮਹਾਨ Super twelve ਬਾਰਾਂ ਅਫ਼ਸਰਾਂ ਵਿੱਚੋਂ ਇੱਕ ਵਿੱਲ ਵਾਰਡੇਨਵ੍ਰਪਰ ਦੀ ਲਿਖੀ ਹੋਈ ਹੈ ਜੋ ਸਦਾਮ ਹੁਸੈਨ ਦੀ ਸਕਿਓਰਿਟੀ ਲਈ ਸਨ ਅਤੇ ਇਹ ਅਫਸਰ ਸਦਾਮ ਹੂਸੈਨ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਫਾਂਸੀ ਦੇਣ ਤੱਕ ਸਦਾਮ ਹੁਸੈਨ ਦੇ ਨਾਲ ਸਨ। ਸਾਰੀ ਕਿਤਾਬ ਤਾਂ ਨਹੀਂ ਲਿਖੀ ਜਾ ਸਕਦੀ ਪਰ ਕੁੱਝ ਗੱਲਾਂ ਲਿਖ ਰਿਹਾ ਹਾਂ।
ਸਦਾਮ ਹੁਸੈਨ ਨੂੰ ਉਸਦੇ ਮਹਿਲ ਵਿੱਚ ਹੀ ਕੈਦ ਕੀਤਾ ਹੋਇਆ ਸੀ
1) ਬੇਸ਼ੱਕ ਸਾਨੂੰ ਸਦਾਮ ਹੁਸੈਨ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਸੀ, ਪਰ ਅਸੀਂ ਸਦਾਮ ਹੁਸੈਨ ਨੂੰ ਮਾੜੇ ਸ਼ਾਸ਼ਕ ਦੇ ਰੂਪ ਵਿੱਚ ਕਦੇ ਨਹੀਂ ਦੇਖਿਆ, ਸਾਨੂੰ ਤਾਂ ਉਹ ਆਪਣੇ ਦਾਦੇ ਵਰਗਾ ਲਗਦਾ ਸੀ।
2) ਅਸੀਂ ਸਦਾਮ ਹੂਸੈਨ ਲਈ ਇੱਕ ਕਮਰੇ ਵਿੱਚ ਵੱਡਾ ਮੇਜ਼ ਅਤੇ ਉਸ ਉੱਪਰ ਇਰਾਕ ਦਾ ਝੰਡਾ ਲਾਇਆ ਹੋਇਆ ਸੀ ਅਤੇ ਇੱਕ ਲੈਦਰ ਦੀ ਕੁਰਸੀ ਰੱਖੀ ਹੋਈ ਸੀ, ਮੇਜ਼ ਦੇ ਸਾਹਮਣੇ ਲੱਕੜ ਦੀਆਂ ਕੁਰਸੀ ਲਗਾਈਆਂ ਸਨ। ਜਦੋਂ ਸਦਾਮ ਹੁਸੈਨ ਨੇ ਕਮਰੇ ਵਿੱਚ ਆਉਣਾ ਤਾਂ ਸਾਡੇ ਵਿੱਚੋਂ ਇੱਕ ਸੈਨਿਕ ਨੇ ਮੇਜ਼ ’ਤੇ ਕੱਪੜਾ ਮਾਰਨਾ ਅਤੇ ਅਸੀਂ ਸਾਰਿਆਂ ਨੇ ਮੇਜ਼ ਸਾਹਮਣੇ ਕੁਰਸੀਆਂ ’ਤੇ ਬੈਠ ਜਾਣਾ ਅਤੇ ਇੱਕ ਸੈਨਿਕ ਨੇ ਲੈਦਰ ਦੀ ਕੁਰਸੀ ਪਿੱਛੇ ਖੜ੍ਹ ਜਾਣਾ, ਹੁਸੈਨ ਇਹ ਦੇਖ ਕੇ ਠਹਾਕਾ ਲਗਾ ਕੇ ਜ਼ੋਰ ਨਾਲ ਹੱਸਦਾ। ਸਾਡਾ ਮਕਸਦ ਸਦਾਮ ਹੁਸੈਨ ਨੂੰ ਇਹ ਅਹਿਸਾਸ ਕਰਵਾਉਣਾ ਹੁੰਦਾ ਸੀ ਕਿ ਉਹ ਅੱਜ ਵੀ ਇਰਾਕ ਦਾ ਰਾਜਾ ਹੈ।
3) ਇੱਕ ਦਿਨ ਕ੍ਰਿਸ ਪਾਸ਼ਕਰ ( ਸੈਨਿਕ ) ਦੁਖੀ ਸੀ ਤਾਂ ਸਦਾਮ ਹੁਸੈਨ ਨੇ ਉਸਨੂੰ ਦੁਖੀ ਹੋਣ ਦਾ ਕਾਰਨ ਪੁੱਛਿਆ ਤਾਂ ਕ੍ਰਿਸ ਨੇ ਕਿਹਾ ਕਿ ਉਸਦੇ ਵੱਡੇ ਭਰਾ ਦੀ ਮੌਤ ਹੋ ਗਈ ਹੈ। ਇਸ ’ਤੇ ਸਦਾਮ ਹੁਸੈਨ ਨੇ ਸਟੀਵ ਨੂੰ ਗਲ ਨਾਲ ਲਾ ਲਿਆ ਅਤੇ ਕਿਹਾ, ਅੱਜ ਤੋਂ ਤੂੰ ਮੈਨੂੰ ਆਪਣਾ ਵੱਡਾ ਭਰਾ ਸਮਝ।
4) ਸਦਾਮ ਸਾਨੂੰ ਕਹਿੰਦਾ ਹੁੰਦਾ ਸੀ ਕਿ ਜਦੋਂ ਮੈਨੂੰ ਮੇਰਾ ਪੈਸਾ ਵਰਤਣ ਦੀ ਇਜਾਜ਼ਤ ਮਿਲੀ ਤਾਂ ਮੈਂ ਉਹ ਪੈਸਾ ਤੁਹਾਡੇ ਬੱਚਿਆਂ ਦੇ ਵਧੀਆ ਭਵਿੱਖ ਲਈ ਖ਼ਰਚਾਂਗਾ।
5) ਸਾਨੂੰ ਅੱਜ ਤੱਕ ਇਹ ਯਕੀਨ ਹੈ ਕਿ ਜੇ ਸਾਡੇ ਨਾਲ ਕੁੱਝ ਬੁਰਾ ਹੁੰਦਾ ਤਾਂ ਸਦਾਮ ਹੁਸੈਨ ਆਪਣੀ ਜਾਨ ਦੇ ਕੇ ਵੀ ਸਾਨੂੰ ਬਚਾ ਲੈਂਦਾ।
6) ਫਾਂਸੀ ਵਾਲੇ ਦਿਨ ਸਾਨੂੰ ਅਤੇ ਸਦਾਮ ਹੁਸੈਨ ਨੂੰ ਸਵੇਰੇ ਤਿੰਨ ਵਜੇ ਉਠਾ ਕੇ ਦੱਸਿਆ ਗਿਆ ਕਿ ਅੱਜ ਸਦਾਮ ਹੁਸੈਨ ਪੰਜ ਵਜੇ ਫਾਂਸੀ ਦੇਣੀ ਹੈ, ਇਹ ਖ਼ਬਰ ਸੁਣ ਕੇ ਅਸੀਂ ਅੰਦਰੋਂ ਟੁੱਟ ਗਏ ਸੀ। ਪਰ ਸਦਾਮ ਹੁਸੈਨ ਸ਼ਾਂਤ ਸੀ ਅਤੇ ਉਸ ਨੇ ਨਹਾ ਕੇ ਆਪਣੇ ਆਪ ਨੂੰ ਫਾਂਸੀ ਲਈ ਤਿਆਰ ਕੀਤਾ।
7) ਜਦੋਂ ਸਦਾਮ ਹੁਸੈਨ ਨੂੰ ਫਾਂਸੀ ਲਈ ਲਿਜਾਣ ਲੱਗੇ ਤਾਂ ਸਾਡੇ ਸਾਰਿਆਂ ਦੀਆਂ ਅੱਖਾਂ ਵਿੱਚ ਪਾਣੀ ਸੀ। ਸਦਾਮ ਹੁਸੈਨ ਨੇ ਜਾਂਦੇ ਸਮੇਂ ਸਟੀਵ ਹਚਿਨਸ਼ਨ ਨੂੰ ਕੋਲ ਬੁਲਾਇਆ ਅਤੇ ਆਪਣੀ ਮਹਿੰਗੀ ਰੇਮੰਡ ਘੜੀ ਦੇ ਦਿੱਤੀ, ਜਦੋਂ ਸਟੀਵ ਨੇ ਮਨ੍ਹਾਂ ਕੀਤਾ ਤਾਂ ਸਦਾਮ ਹੁਸੈਨ ਨੇ ਧੱਕੇ ਨਾਲ ਘੜੀ ਸਟੀਵ ਦੇ ਗੁੱਟ ਉੱਤੇ ਪਾ ਦਿੱਤੀ। ਅੱਜ ਵੀ ਇਹ ਘੜੀ ਸਟੀਵ ਨੇ ਆਪਣੇ ਘਰ ਕੀਮਤੀ ਸ਼ੀਸ਼ੇ ਵਾਲੇ ਬਾਕਸ ਵਿੱਚ ਸ਼ਾਂਭ ਕੇ ਰੱਖੀ ਹੋਈ ਹੈ।
8. ਐਡਮ ਰੋਜਰਸ਼ਨ ਅੱਜ ਵੀ ਆਪਣੇ ਆਪ ਨੂੰ ਸਦਾਮ ਹੁਸੈਨ ਦਾ ਹਤਿਆਰਾ ਮੰਨਦਾ ਹੈ, ਉਹ ਕਹਿੰਦਾ ਹੈ ਕਿ ਅਸੀਂ ਸਦਾਮ ਹੁਸੈਨ ਨੂੰ ਮਾਰ ਦਿੱਤਾ ਹੈ ਜੋ ਸਾਡੇ ਦਿਲ ਦੇ ਬਹੁਤ ਕਰੀਬ ਸੀ।
9) ਸਾਡੇ ਇੱਕ ਸੈਨਿਕ ਵਿਲਮੋਰ ਨੇ ਸਦਾਮ ਹੁਸੈਨ ਦੀ ਫਾਂਸੀ ਤੋਂ ਬਾਅਦ ਫਾਂਸੀ ਦੇ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ ਸੀ ਅਤੇ ਅੱਜ-ਕੱਲ੍ਹ ਵਿਲਮੋਰ ਆਪਣਾ ਫਾਇਰਆਰਮਜ਼ ਟ੍ਰੇਨਿੰਗ ਸਕੂਲ ਚਲਾਉਂਦਾ ਹੈ,
10) ਡਾਊਸ਼ਨ ਨੂੰ ਸਦਾਮ ਹੁਸੈਨ ਨੇ ਆਪਣਾ ਸੂਟ ਗਿਫਟ ਕੀਤਾ ਸੀ। ਡਾਊਸਨ ਕਦੇ ਕਦੇ ਉਹ ਸੂਟ ਪਾ ਕੇ ਇਸ ਤਰਾਂ ਤੁਰਦਾ ਹੈ ਜਿਵੇਂ ਕਿਸੇ ਫ਼ੈਸ਼ਨ ਸ਼ੋਅ ਦੀ ਕੈਟਵਾਕ ਉੱਤੇ ਚੱਲਦਾ ਹੋਵੇ।
11) ਜਿਹੜੇ ਲੋਕ ਸਦਾਮ ਹੁਸੈਨ ਨੂੰ ਫਾਂਸੀ ਲਈ ਲੈ ਕੇ ਗਏ ਸਨ, ਸਦਾਮ ਹੁਸੈਨ ਨੇ ਉਹਨਾਂ ਨੂੰ ਆਖਰੀ ਸਮੇਂ ਪੁੱਛਿਆ ਸੀ, ਮੇਰੇ ਆਉਣ ਤੋਂ ਬਾਅਦ Super twelve ਸੌਂ ਗਏ ਸੀ ?
ਗੁਰਵੀਰ ਸਿੰਘ ਭੁੱਲਰ https://www.facebook.com/groups/473129193987292/permalink/516932516273626/