ਯੂਕੇ : ਜਦੋਂ ਵੀ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੁਦਰਤ ਵੱਲੋਂ ਵੀ ਅਪਣੇ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਹੁਣ ਇਨਸਾਨ ਨਾਲ ਮੌਤ ਤੋਂ ਪਹਿਲਾਂ ਕਿ ਕੁਝ ਵਾਪਰਦਾ ਹੈ ਉਸ ਬਾਰੇ ਵਿਗਿਆਨੀਆਂ ਵੱਲੋਂ ਕੁਝ ਖੋਜ ਕੀਤੀ ਗਈ ਹੈ। ਇਨਸਾਨ ਦੀ ਜਿੰਦਗੀ ਦੇ ਵਿੱਚ ਆਉਣ ਵਾਲੀ ਮੌਤ ਨੂੰ ਜਾਨਣ ਲਈ ਵਿਗਿਆਨੀਆਂ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਸ ਵਿਚ ਕੀਤੇ ਗਏ ਖੁਲਾਸਿਆਂ ਵਿੱਚ ਇਹ ਜ਼ਾਹਿਰ ਹੋਇਆ ਹੈ ਕਿ ਇਨਸਾਨ ਦੀ ਜਾਨ ਸੌਖੀ ਨਹੀਂ ਨਿਕਲਦੀ। ਵਿਗਿਆਨੀਆਂ ਨੇ ਕਿਹਾ ਕਿ ਜਿੱਦਾਂ ਇਨਸਾਨ ਨੂੰ ਜ਼ਿੰਦਗੀ ਲਈ ਗਰਭ ਅਵਸਥਾ ਵਿੱਚ ਕਈ ਪੜਾਵਾਂ ਵਿਚੋਂ ਨਿਕਲਣਾ ਪੈਂਦਾ ਹੈ। ਉਸ ਤਰਾਂ ਹੀ ਮੌਤ ਆਉਣ ਦੇ ਸਮੇਂ ਵੀ ਇਨਸਾਨ ਨੂੰ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਇਸ ਗੱਲ ਦੀ ਪੁਸ਼ਟੀ ਯੁਨਾਇਟੇਡ ਕਿੰਗਡਮ ਨਿਊਕੈਸਲ ਹੋਸਪਿਟਲ ਵਿਚ ਤੈਨਾਤ ਡਾਕਟਰ ਵੱਲੋਂ ਕੀਤੀ ਗਈ ਹੈ। ਡਾਕਟਰ ਕੈਥਰੀਨ ਮੈਨਿਕਸ ਨੇ ਦੱਸਿਆ ਹੈ ਕਿ ਮੌਤ ਆਉਣ ਤੋਂ ਪਹਿਲਾਂ ਇਨਸਾਨ ਦੀਆਂ ਧੜਕਣਾਂ ਕਾਫੀ ਤੇਜ਼ ਚੱਲਣ ਲੱਗ ਪੈਂਦੀਆਂ ਹਨ। ਜਿਸ ਕਾਰਨ ਇਨਸਾਨ ਕਾਫੀ ਘਬਰਾ ਜਾਂਦਾ ਹੈ। ਜਦੋਂ ਇਨਸਾਨ ਦੀ ਮੌਤ ਨਜਦੀਕ ਆਉਂਦੀ ਹੈ ਤਾਂ ਉਸ ਦਾ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਅਤੇ ਉਸਦੀ ਸਰੀਰਕ ਊਰਜਾ ਘਟ ਜਾਂਦੀ ਹੈ। ਉਸ ਦਾ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਅਤੇ ਸਰੀਰ ਦੇ ਅੰਗ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਉਸ ਸਮੇਂ ਬੇਹੋਸ਼ੀ ਦੀ ਹਾਲਤ ਹੋ ਜਾਂਦੀ ਹੈ। ਸਰੀਰ ਠੰਢਾ ਪੈ ਜਾਂਦਾ ਹੈ, ਇਸ ਦੇ ਨਾਲ ਹੀ ਮਰਨ ਵਾਲੇ ਇਨਸਾਨ ਦੇ ਨਹੁ ਧੁੰਦਲੇ ਹੋ ਜਾਂਦੇ ਹਨ। ਹੌਲੀ-ਹੌਲੀ ਉਸ ਇਨਸਾਨ ਦੀ ਆਕਸੀਜਨ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਅਤੇ ਸਾਹ ਰੁਕਣ ਤੋਂ ਬਾਅਦ ਧੜਕਨ ਵੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਤੇ ਆਖ਼ਰੀ ਸਾਹਾਂ ਤੇ ਵਿਅਕਤੀ ਤੇਜ਼ ਆਵਾਜ਼ ਕਰਦੇ ਹੋਏ ਸਾਹ ਲੈਂਦਾ ਹੈ। ਉਸ ਪਿਛੋਂ ਇਹ ਰਫਤਾਰ ਘਟ ਜਾਂਦੀ ਹੈ। ਉਨ੍ਹਾਂ ਵੱਲੋਂ ਕੀਤੀ ਗਈ ਇਸ ਪੁਸ਼ਟੀ ਨਾਲ ਸਾਰੀ ਦੁਨੀਆਂ ਹੈਰਾਨ ਹੈ।