ਨਵੀਂ ਦਿੱਲੀ: ਮੌਸਮ ਵਿਭਾਗ ਦੀ ਮੰਨੀਏ ਤਾਂ ਦਿੱਲੀ ਵਿਚ ਸ਼ੁੱਕਰਵਾਰ ਤੇ ਸ਼ਨੀਵਾਰ ਭਾਰੀ ਬਾਰਸ਼ ਹੋ ਸਕਦੀ ਹੈ। ਸ਼ਨੀਵਾਰ ਤੋਂ ਬਾਅਦ ਬਾਰਸ਼ ਘੱਟ ਜਾਵੇਗੀ। 24 ਅਗਸਤ ਨੂੰ ਮੌਸਮ ਇਕ ਵਾਰ ਫਿਰ ਤੋਂ ਗਰਮ ਹੋ ਜਾਵੇਗਾ। ਸਕਾਈਮੈੱਟ ਮੁਤਾਬਕ ਬਾਰਸ਼ ਦਾ ਇਸ ਵਾਰ ਦਾ ਸਕੇਲ ਪਿਛਲੀ ਵਾਰ ਵਾਂਗ ਹੀ ਹੋਵੇਗਾ। ਸਾਰੇ ਇਲਾਕਿਆਂ 'ਚ ਇਕੋ ਜਿਹੀ ਬਾਰਸ਼ ਨਹੀਂ ਹੋਵੇਗੀ। ਦਰਅਸਲ ਦਿੱਲੀ ਵਾਸੀਆਂ ਨੂੰ ਇਕ ਵਾਰ ਫਿਰ ਤੋਂ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਗਿਆਨ ਵਿਭਾਗ ਨੇ ਅੱਜ ਸ਼ਾਮ ਤੋਂ ਬਾਰਸ਼ ਦੀ ਵਾਪਸੀ ਦੀ ਗੱਲ ਆਖੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਤੇ ਸ਼ਨੀਵਾਰ ਤੇਜ਼ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 21 ਅਗਸਤ ਲਈ ਆਰੇਜ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ 24 ਅਗਸਤ ਤੋਂ ਫਿਰ ਤੋਂ ਮੌਸਮ ਗਰਮ ਹੋ ਜਾਵੇਗਾ। ਮੌਸਮ ਵਿਭਾਗ ਦੇ ਮੁਤਾਬਕ ਵੀਰਵਾਰ ਤੋਂ ਵੱਧ ਤੋਂ ਵੱਧ ਤਾਪਮਾਨ 'ਚ ਦੋ ਡਿਗਰੀ ਦੀ ਗਿਰਾਵਟ ਦਰਜ ਹੋਣ ਦੀ ਸੰਭਾਵਨਾ ਹੈ। ਦਿਨ ਭਰ ਬੱਦਲ ਛਾਏ ਰਹਿਣਗੇ। ਸ਼ਾਮ ਤੇ ਰਾਤ ਦੇ ਸਮੇਂ ਹਲਕੀ ਬਾਰਸ਼ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 28 ਡਿਗਰੀ ਰਹਿ ਸਕਦਾ ਹੈ।