ਕਾਬੁਲ : ਇਨ੍ਹੀਂ ਦਿਨੀਂ ਅਫਗਾਨਿਸਤਾਨ ਦੇ ਵਿਚ ਸਥਿਤੀ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਹੈ। ਤਾਲਿਬਾਨ ਵੱਲੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਪਰ ਕਬਜ਼ਾ ਕੀਤੇ ਜਾਣ ਤੋਂ ਬਾਅਦ ਜਿੱਥੇ ਰਾਸ਼ਟਰਪਤੀ ਵੱਲੋਂ ਦੇਸ਼ ਛੱਡ ਕੇ ਭੱਜ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਉਥੇ ਹੀ ਲੋਕਾਂ ਵੱਲੋਂ ਵਿਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਜਾਰੀ ਹੈ। ਹੁਣ ਅਫਗਾਨਿਸਤਾਨ ਦੇ ਏਅਰਪੋਰਟ ਤੋਂ ਇਸ ਮਾਸੂਮ ਬੱਚੀ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਦੀ ਸਾਰੀ ਦੁਨੀਆਂ 'ਚ ਚਰਚਾ ਹੋ ਰਹੀ ਹੈ। ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਉੱਪਰ ਜਿੱਥੇ ਹਵਾਈ ਉਡਾਨਾਂ ਦੇ ਰਾਹੀਂ ਬਹੁਤ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਉੱਥੇ ਹੀ ਹੁਣ ਸੋਸ਼ਲ ਮੀਡੀਆ ਉਪਰ ਇੱਕ ਛੋਟੀ 7 ਮਹੀਨੇ ਦੀ ਬੱਚੀ ਦੀ ਫੋਟੋ ਵਾਇਰਲ ਹੋ ਰਹੀ ਹੈ। ਜੋ ਆਪਣੇ ਮਾਪਿਆਂ ਨਾਲ਼ੋਂ ਕਾਬੁਲ ਦੇ ਏਅਰਪੋਰਟ ਉੱਪਰ ਵਿਛੜ ਗਈ ਹੈ। ਇਸ ਬੱਚੀ ਦੇ ਮਾਪਿਆਂ ਨੂੰ ਲੱਭਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪਤਾ ਲੱਗਾ ਹੈ ਕਿ ਇਸ ਬੱਚੀ ਦੇ ਪਰਿਵਾਰਕ ਮੈਂਬਰ ਕਾਬੁਲ ਵਿੱਚ ਪੀਡੀ 5 ਵਿੱਚ ਰਹਿੰਦੇ ਹਨ। ਉਥੇ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਬੱਚੀ ਨੂੰ ਇਸ ਦੇ ਮਾਪਿਆਂ ਨਾਲ ਮਿਲਾਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਇਸ ਲਈ ਸਾਰੇ ਲੋਕਾਂ ਵੱਲੋਂ ਇਸ ਬੱਚੀ ਦੀ ਫੋਟੋ ਸੋਸ਼ਲ ਮੀਡੀਆ ਉੱਪਰ ਸਾਂਝਾ ਕੀਤਾ ਜਾ ਰਿਹਾ ਹੈ। ਕਾਬੁਲ ਹਵਾਈ ਅੱਡੇ ਤੇ ਹੋਈ ਹਫੜਾ-ਦਫੜੀ ਦੌਰਾਨ ਹੀ ਇਹ ਮਾਸੂਮ ਬੱਚੀ ਆਪਣੇ ਮਾਪਿਆਂ ਕੋਲੋਂ ਵਿਛੜ ਗਈ। ਉੱਥੇ ਹੀ ਇਸ ਬੱਚੇ ਦੀ ਦੇਖਭਾਲ ਹਵਾਈ ਅੱਡੇ ਦੇ ਸਟਾਫ ਵੱਲੋਂ ਕੀਤੀ ਜਾ ਰਹੀ ਹੈ।