ਚੰਡੀਗੜ੍ਹ: ਕੋਵਿਡ-19 ਵਿਰੁੱਧ ਲੜਾਈ ਵਿੱਚ ਸਰੀਰ 'ਚ ਐਂਟੀਬਾਡੀਜ਼ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਇਹ ਜਾਂ ਤਾਂ ਟੀਕਾਕਰਨ ਕਾਰਨ ਹੋ ਸਕਦਾ ਹੈ ਜਾਂ ਕਿਸੇ ਵਿਅਕਤੀ ਦੇ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਹੋ ਸਕਦਾ ਹੈ। ਐਂਟੀਬਾਡੀਜ਼ ਲਾਗ ਨਾਲ ਲੜਨ ਵਿੱਚ ਸਹਾਇਤਾ ਕਰਦੀਆਂ ਹਨ। ਇਹ ਸਰੀਰ ਨੂੰ ਦੁਬਾਰਾ ਲਾਗ ਲੱਗਣ ਤੋਂ ਵੀ ਬਚਾਉਂਦਾ ਹੈ। ਜਦੋਂ ਕੋਈ ਵਾਇਰਸ, ਬੈਕਟੀਰੀਆ ਜਾਂ ਕੋਈ ਬਾਹਰੀ ਸੂਖਮ ਜੀਵ ਸਰੀਰ ਤੇ ਹਮਲਾ ਕਰਦੇ ਹਨ, ਤਾਂ ਸਾਡੀ ਇਮਿਊਨ ਸਿਸਟਮ ਇਸ ਨਾਲ ਲੜਨ ਲਈ ਆਪਣੇ ਆਪ ਕਿਰਿਆਸ਼ੀਲ ਹੋ ਜਾਂਦੀ ਹੈ। ਐਂਟੀਬਾਡੀਜ਼ ਉਹ ਪ੍ਰੋਟੀਨ ਹੁੰਦੇ ਹਨ ਜੋ ਸਰੀਰ ਵਿੱਚ ਕਿਸੇ ਲਾਗ ਜਾਂ ਟੀਕੇ ਦੇ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਮਿਊਨ ਸਿਸਟਮ ਦੁਆਰਾ ਬਣਾਏ ਜਾਂਦੇ ਹਨ।