ਕਾਬੁਲ : ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਵੱਡੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਦੌੜ ਰਹੇ ਹਨ। ਇਸ ਦੌਰਾਨ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ ਇਕ ਜਹਾਜ਼ ’ਚੋਂ 2 ਯਾਤਰੀ ਹੇਠਾਂ ਡਿੱਗ ਪਏ। ਦਰਅਸਲ ਇਹ ਯਾਤਰੀ ਜਹਾਜ਼ ਵਿਚ ਤਾਂ ਵੜ ਨਾ ਸਕੇ ਪਰ ਉਹ ਜਹਾਜ਼ ਦੇ ਬਾਹਰ ਹੀ ਲਟਕ ਗਏ ਸਨ। ਇਸ ਮਗਰੋਂ ਜਿਵੇਂ ਹੀ ਜਹਾਜ਼ ਨੇ ਹਵਾ ਵਿਚ ਉਡਾਣ ਭਰੀ ਤਾਂ ਇਹ ਲੋਕ ਆਪਣਾ ਸੰਤੁਲਣ ਨਾ ਬਣਾ ਸਕੇ ਅਤੇ ਹੇਠਾਂ ਡਿੱਗ ਪਏ। ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ 2 ਲੋਕਾਂ ਨੂੰ ਜਹਾਜ਼ ’ਚੋਂ ਹੇਠਾਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ