Friday, November 22, 2024
 

ਸਿਹਤ ਸੰਭਾਲ

ਰੋਟੀ ਖਾਣ ਮਗਰੋਂ ਚਬਾ ਕੇ ਖਾਓ ਸੌਂਫ਼

August 16, 2021 10:16 AM

ਕਈ ਲੋਕਾਂ ਨੂੰ ਖਾਣਾ ਖਾਣ ਮਗਰੋਂ ਪੇਟ ਵਿੱਚ ਜਲਣ ਜਾਂ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਇਸ ਦੇ ਲਈ ਰਾਮਬਾਣ ਤਰੀਕਾ ਹੈ ਕਿ ਰੋਟੀ ਖਾਣ ਤੋਂ ਬਾਅਦ ਸੌਂਫ ਦੇ ਕੁਝ ਦਾਣੇ ਚਬਾ ਕੇ ਖਾਓ ਇਸ ਲਈ ਨਾਲ ਖਾਣਾ ਜਲਦ ਪਚ ਜਾਵੇਗਾ ਤੇ ਬਦਹਜ਼ਮੀ ਵੀ ਨਹੀਂ ਹੋਵੇਗੀ ਖਾਸਕਰ ਜਦੋਂ ਤੁਸੀਂ ਜ਼ਿਆਦਾ ਤੇਲਯੁਕਤ ਖਾਣਾ ਖਾਧਾ ਹੋਵੇ। 1 ਚਮਚ ਸੌਂਫ ’ਚ ਗਰਮ ਪਾਣੀ ਮਿਲਾ ਕੇ ਉਸ ਨੂੰ ਦਿਨ ’ਚ 3 ਵਾਰੀ ਪਿਓ। ਇਸ ਨਾਲ ਤੁਹਾਡੇ ਪੇਟ ਦਰਦ ਨੂੰ ਜ਼ਰੂਰ ਆਰਾਮ ਮਿਲੇਗਾ।
ਜੇਕਰ ਬਦਹਜ਼ਮੀ ਨਾਲ ਡਾਇਰੀਆ ਦੀ ਵੀ ਤਕਲੀਫ ਹੈ ਤਾਂ ਚਾਵਲ ਦੇ ਪੱਕ ਜਾਣ ਤੋਂ ਬਾਅਦ ਜੋ ਪਾਣੀ ਬੱਚ ਜਾਂਦਾ ਹੈ ਉਸ ਨੂੰ ਪੀਓ, ਜੇਕਰ ਜਰੂਰਤ ਹੋਵੇ ਤਾਂ ਤੁਸੀਂ ਪਾਣੀ ’ਚ ਥੋੜਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ। ਪੁਦੀਨੇ ਦੀ ਚਾਹ ਗੈਸ ਅਤੇ ਪੇਟ ਦਰਦ ਲਈ ਕਾਫੀ ਅਸਰਦਾਰ ਹੁੰਦੀ ਹੈ। ਪਾਣੀ ਨੂੰ ਉਬਾਲ ਕੇ ਉਸ ’ਚ ਪੁਦੀਨੇ ਦੇ ਪੱਤੇ ਪਾ ਦਿਓ। 5 – 10 ਮਿੰਟ ਤੱਕ ਢੱਕ ਕੇ ਇਸ ਨੂੰ ਪਕਾਓ ਅਤੇ ਹੌਲੀ – ਹੌਲੀ ਪੀਓ। ਪੱਤੇ ਜੇਕਰ ਤਾਜ਼ਾ ਹੈ ਤਾਂ ਉਸ ਨੂੰ ਸੁੱਟਣਾ ਨਹੀਂ ਸਗੋਂ ਉਸ ਨੂੰ ਚਬਾਓ। ਪੇਟ ’ਚ ਅਲਸਰ ਹੋਣ ਦੇ ਕਾਰਨ ਜੇਕਰ ਦਰਦ ਹੈ ਤਾਂ ਸਵੇਰੇ ਆਲੂ ਪੀਸ ਕੇ 1/4 ਕੱਪ ਰਸ ਕੱਢ ਲਓ, ਉਸ ’ਚ 3/4 ਪਾਣੀ ਪਾਓ ਅਤੇ ਖਾਲੀ ਪੇਟ ਪੀ ਲਓ।
ਇਸ ਨੂੰ ਹੋਰ ਸਵਾਦ ਬਣਾਉਣ ਲਈ ਤੁਸੀਂ ਇਸ ’ਚ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਮਿਲਾ ਸਕਦੇ ਹੋ। ਪਾਚਨ ਪ੍ਰਕਿਰਿਆ ਵਿਗੜਨ ’ਤੇ ਜੀਰਾ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ। ਜੀਰੇ ਨੂੰ ਪਾਣੀ ’ਚ ਉਬਾਲ ਕੇ ਠੰਡਾ ਕਰ ਲਓ ਅਤੇ ਫਿਰ ਥੋੜੀ ਦੇਰ ਬਾਅਦ ਪੀ ਲਓ। ਤੁਹਾਡਾ ਪੇਟ ਦਰਦ ਗਾਇਬ ਹੋ ਜਾਵੇਗਾ। ਨਿੰਬੂ ਦੇ ਰਸ ’ਚ ਸਿਟਰੀਕ ਐਸੀਡ ਹੁੰਦਾ ਹੈ ਜੋ ਖਾਣੇ ਨੂੰ ਪਚਾਉਣ ’ਚ ਮਦਦ ਕਰਦਾ ਹੈ। ਬਦਹਜ਼ਮੀ ਦੀ ਵਜ੍ਹਾ ਨਾਲ ਪੇਟ ਦਰਦ ਹੋਣ ’ਤੇ ਗਰਮ ਪਾਣੀ ’ਚ ਇਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਘੋਲ ਨੂੰ ਹਰ ਵਾਰ ਖਾਣਾ ਖਾਣ ਤੋਂ ਬਾਅਦ ਪੀਓ, ਇਹ ਕਾਫੀ ਮਦਦਗਾਰ ਸਾਬਿਤ ਹੋਵੇਗਾ। ਜੇਕਰ ਗੈਸ ਦੇ ਕਾਰਨ ਤੁਹਾਡੇ ਪੇਟ ’ਚ ਅਕੜਨ ਜਾਂ ਜਲਨ ਹੈ ਤਾਂ ਬੇਕਿੰਗ ਸੋਡਾ ਫਾਇਦੇਮੰਦ ਹੈ। ਇਕ ਕੱਪ ਪਾਣੀ ’ਚ ਅੱਧਾ ਚਮਚ ਬੇਕਿੰਗ ਸੋਡਾ ਮਿਲਾਓ ਅਤੇ ਉਸ ਨੂੰ ਪੀ ਲਵੋ।
ਇਸ ਨੂੰ ਕੋਸੇ ਪਾਣੀ ਨਾਲ ਵੀ ਪੀਤਾ ਜਾ ਸਕਦਾ ਹੈ। ਬੇਕਿੰਗ ਸੋਡੇ ਦੀ ਮਦਦ ਨਾਲ ਘਰ ’ਚ ਏਂਟਾਏਸਿਡ ਬਣਾਇਆ ਜਾ ਸਕਦਾ ਹੈ। ਪਾਣੀ ਦੇ ਅੱਧੇ ਭਰੇ ਹੋਏ ਗਿਲਾਸ ’ਚ 1 ਨਿੰਬੂ, 2 ਚਮਚ ਬੇਕਿੰਗ ਸੋਡਾ ਅਤੇ ਇਕ ਚੁਟਕੀ ਨਮਕ ਪਾਓ ਤੁਹਾਡਾ ਏਂਟਾਏਸਿਡ ਤਿਆਰ। ਇਸ ਨੂੰ ਪੀਣ ਤੋਂ ਬਾਅਦ ਜੇ ਡਕਾਰ ਆਵੇ ਤਾਂ ਸਮਝਣਾ ਅਸਰ ਹੋ ਰਿਹਾ ਹੈ। ਪ੍ਰੋਬਾਇਓਟਿਕ ਮਤਲਬ ਕਿ ਉਹ ਵਧੀਆ ਬੈਕਟੀਰੀਆ ਜੋ ਪਾਚਨ ਕਿਰੀਆ ਨੂੰ ਆਸਾਨ ਬਣਾਉਂਦੇ ਹਨ। ਇਕ ਕੱਪ ਦਹੀਂ ’ਚ ਨਮਕ ਮਿਲਾਓ ਤਾਂ ਜੋ ਉਹ ਲੱਸੀ ਵਰਗਾ ਬਣ ਜਾਵੇ। ਧਨੀਆਂ ਪੱਤੀ ਨੂੰ ਨਿਚੋੜ ਕੇ ਉਸ ਦਾ ਰਸ ਲੱਸੀ ’ਚ ਮਿਲਾ ਦਿਓ ਅਤੇ ਇਸ ’ਚ ਇਲਾਇਚੀ ਪਾਉਡਰ ਮਿਲਾ ਕੇ ਇਸ ਨੂੰ ਪੀ ਲਵੋ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe