ਅਜਿਹੇ ਸਮਾਗਮ ਇਕ ਸੱਭਿਅਕ ਸਮਾਜ ਦੀ ਸਿਰਜਣਾ ਵਿਚ ਹੁੰਦੇ ਹਨ ਸਹਾਈ : ਰਾਜਬੀਰ ਕੌਰ ਗਿੱਲ
ਮੋਹਾਲੀ (ਸੱਚੀ ਕਲਮ ਬਿਊਰੋ) : ਪੰਜਾਬੀਆਂ ਦਾ ਸੁਪ੍ਰਸਿੱਧ ਤਿਉਹਾਰ ਤੀਆਂ ਦੇਸ਼ਾਂ- ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਤਰਫੋਂ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ । ਇਸੇ ਲੜੀ ਦੇ ਤਹਿਤ ਅੱਜ ਮੋਹਾਲੀ ਵੈੱਲਫੇਅਰ ਐਸੋਸੀਏਸ਼ਨ ਦੀ ਤਰਫੋਂ ਫੇਜ਼ 11 ਵਿਖੇ ਸਥਿਤ ਹੋਟਲ ਕੈਂਡੀ ਵਿਖੇ ਤੀਆਂ ਦੇ ਤਿਉਹਾਰ ਨਾਲ ਸਬੰਧਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਆਜ਼ਾਦ ਗਰੁੱਪ ਦੇ ਕੌਂਸਲਰ- ਰਾਜਵੀਰ ਕੌਰ ਗਿੱਲ ਨੇ ਸ਼ਿਰਕਤ ਕੀਤੀ ਅਤੇ ਮੋਹਾਲੀ ਵੈੱਲਫੇਅਰ ਐਸੋਸੀਏਸ਼ਨ ਦੀਆਂ ਮੈਂਬਰ ਔਰਤਾਂ ਦੇ ਨਾਲ ਗਿੱਧੇ ਦੀ ਸਾਂਝ ਪਾਈ ।
ਇਸ ਮੌਕੇ ਤੇ ਤੀਆਂ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਦੌਰਾਨ ਆਜ਼ਾਦ ਗਰੁੱਪ ਦੀ ਕੌਂਸਲਰ ਰਾਜਵੀਰ ਕੌਰ ਗਿੱਲ ਨੇ ਕਿਹਾ ਕਿ ਅਜਿਹੇ ਤਿਉਹਾਰਾਂ ਨੂੰ ਮਨਾਉਣ ਦੇ ਰਹਿਣਾ ਚਾਹੀਦਾ ਹੈ , ਤਾਂ ਕਿ ਆਪਸੀ ਭਾਈਚਾਰਕ ਸਾਂਝ ਬਣੀ ਰਹੇਅਤੇ ਵਿਚਾਰ ਸਾਂਝੇ ਹੋ ਸਕਣ । ਅਜਿਹੇ ਤਾਲਮੇਲ ਦੇ ਚਲਦਿਆਂ ਹੀ ਨਿੱਜੀ ਕੁੜੱਤਣ ਨੂੰ ਦੂਰ ਕੀਤਾ ਜਾ ਸਕਦਾ ਹੈ ।ਕੁੜੀਆਂ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੀਆਂ ਹਨ ।
ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਰਾਜਵੀਰ ਕੌਰ ਗਿੱਲ ਨੇ ਕਿਹਾ ਕਿ ਅਜਿਹੇ ਸਮਾਗਮਾਂ ਵਿੱਚ ਅੌਰਤਾਂ ਦੀ ਇਕੱਤਰਤਾ ਦੇ ਚਲਦਿਆਂ ਸਦਭਾਵਨਾ ਭਰਿਆ ਮਾਹੌਲ ਬਣਿਆ ਰਹਿੰਦਾ ਹੈ ਜੋ ਕਿ ਅਨੁਸ਼ਾਸਨ ਵੱਧ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੁੰਦਾ ਹੈ ।ਇਸ ਮੌਕੇ ਤੇ ਮੁਹਾਲੀ ਵੈੱਲਫੇਅਰ ਐਸੋਸੀਏਸ਼ਨ ਦੀਆਂ ਔਰਤਾਂ ਨੇ ਇਸ ਸਮਾਗਮ ਵਿੱਚ ਪੁੱਜਣ ਦੇ ਲਈ ਕੌਂਸਲਰ ਰਾਜਵੀਰ ਕੌਰ ਗਿੱਲ ਦਾ ਧੰਨਵਾਦ ਕੀਤਾ ।
ਜਿਸ ਤੇ ਰਾਜਬੀਰ ਕੌਰ ਗਿੱਲ ਨੇ ਸਪੱਸ਼ਟ ਕਿਹਾ ਕਿ ਉਹ ਮੁੱਖ ਮਹਿਮਾਨ ਵਜੋਂ ਨਹੀਂ ਬਲਕਿ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦੇ ਲਈ ਹੀ ਇੱਥੇ ਪਹੁੰਚੇ ਹਨ ਅਤੇ ਮੋਹਾਲੀ ਵੈੱਲਫੇਅਰ ਐਸੋਸੀਏਸ਼ਨ ਦੀ ਤਰਫੋਂ ਅਗਾਂਹ ਵੀ ਕਿਸੇ ਵੀ ਤਰ੍ਹਾਂ ਦੇ ਸਮਾਗਮ ਵਿੱਚ ਉਹ ਨਿਮਾਣੇ ਵਜੋਂ ਹਾਜ਼ਰੀ ਲਗਵਾਉਂਦੇ ਰਹਿਣਗੇ । ਇਸ ਮੌਕੇ ਤੇ ਗੁਰਵਿੰਦਰ ਕੌਰ, ਮਨੀ , ਜੱਸੀ , ਮਨਦੀਪ ਕੌਰ, ਮਿਸਿਜ਼ ਸੰਧੂ ਸਮੇਤ ਵੱਡੀ ਗਿਣਤੀ ਵਿਚ ਮੋਹਾਲੀ ਵੈੱਲਫੇਅਰ ਐਸੋਸੀਏਸ਼ਨ ਦੀਆਂ ਮੈਂਬਰ ਔਰਤਾਂ ਹਾਜ਼ਰ ਸਨ ।