Friday, November 22, 2024
 

ਰਾਸ਼ਟਰੀ

ਪੁਲਿਸ ਨੂੰ ਮਿਲਿਆ ਅੱਤਵਾਦੀ ਹਮਲੇ ਦਾ E-Mail

August 14, 2021 04:04 PM

ਲਖਨਊ : ਆਜ਼ਾਦੀ ਦਿਵਸ ਤੋਂ ਪਹਿਲਾ ਮਾਹੌਲ ਵਿਗਾੜਨ ਦੀ ਸਾਜ਼ਿਸ਼ਾਂ ਵੀ ਤੇਜ਼ ਹੋ ਗਈਆਂ ਹਨ। ਪੁਲਿਸ ਚੌਕੰਨੀ ਹੈ ਤਾਂ ਸ਼ਰਾਰਤੀ ਅਨਸਰ ਵੀ ਸਰਗਰਮ ਹੋ ਗਏ ਹਨ। ਰਾਜਸਥਾਨ ਦੀ ਡੀਜੀਪੀ ਦੇ ਨਾਂ ਤੋਂ ਪੁਲਿਸ ਦੇ ਅਧਿਕਾਰੀਆਂ ਨੂੰ ਅੱਤਵਾਦੀ ਹਮਲੇ ਦੇ ਅਲਰਟ ਦੀ ਮੇਲ ਭੇਜੀ ਗਈ ਹੈ। ਮੇਲ ਨੋਟਿਸ ਵਿਚ ਆਉਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਸਰਗਰਮ ਹੋ ਗਏ ਅਤੇ ਛਾਣਬੀਣ ਸ਼ੁਰੂ ਕਰਾਈ ਗਈ। ਹਾਲਾਂਕਿ ਕੁਝ ਦੇਰ ਬਾਅਦ ਸਾਫ ਹੋ ਗਿਆ ਕਿ ਮੇਲ ਸ਼ਰਾਰਤੀ ਅਨਸਰਾਂ ਨੇ ਭੇਜੀ ਹੈ, ਜਿਸ ਵਿਚ ਕਿਸੇ ਹੈਕਰ ਦੀ ਅਹਿਮ ਭੂਮਿਕਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਹੁਣ ਸਾਈਬਰ ਕਰਾਈਮ ਸੈਲ ਮਾਮਲੇ ਦੀ ਛਾਣਬੀਣ ਵਿਚ ਲੱਗੀ ਹੋਈ ਹੈ। ਪੁਲਿਸ ਦੇ ਅਧਿਕਾਰੀ ਰਾਜਸਥਾਨ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਵਿਚ ਹਨ। ਹਾਲਾਂਕਿ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਕੁਝ ਬੋਲਣ ਤੋਂ ਕਤਰਾ ਰਹੇ ਹਨ।
ਸਾਈਬਰ ਅਪਰਾਧੀਆਂ ਨੇ ਰਾਜਸਥਾਨ ਦੇ ਡੀਜੀਪੀ ਦੀ ਮੇਲ ਆਈਡੀ ਹੈਕ ਕਰਕੇ ਇਹ ਹਰਕਤ ਕੀਤੀ। ਪੁਲਿਸ ਦੇ ਅਧਿਕਾਰੀਆਂ ਦੀ ਮੇਲ ਆਈਡੀ ’ਤੇ ਭੇਜੇ ਗਏ ਅਲਰਟ ਵਿਚ ਕਿਹਾ ਗਿਆ ਕਿ ਸੈਨਾ ਦੀ ਵਰਦੀ ਵਿਚ ਅੱਤਵਾਦੀ ਯੂਪੀ-ਰਾਜਸਥਾਨ ਦੀ ਸੀਮਾ ’ਤੇ ਹਨ। ਦੱਸਿਆ ਗਿਆ ਕਿ ਯੂਪੀ ਪੁਲਿਸ ਨੇ ਜਦ ਰਾਜਸਥਾਨ ਪੁਲਿਸ ਨਾਲ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਰਾਜਸਥਾਨ ਦੇ ਡੀਜੀਪੀ ਵਲੋਂ ਅਜਿਹਾ ਅਲਰਟ ਜਾਰੀ ਨਹੀਂ ਕੀਤਾ ਗਿਆ। ਜਿਸ ਆਈਡੀ ਅਤੇ ਆਈਪੀ ਐਡਰੈਸ ਰਾਹੀਂ ਮੇਲ ਭੇਜੀ ਗਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ।
ਆਜ਼ਾਦੀ ਦਿਵਸ ’ਤੇ ਸੂਬੇ ਦੇ ਚੱਪੇ ਚੱਪੇ ’ਤੇ ਸਖਤ ਸੁਰੱਖਿਆ ਵਿਵਸਥਾ ਹੋਵੇਗੀ। ਸੰਵੇਦਨਸ਼ੀਲ ਥਾਵਾਂ ਅਤੇ ਪੀਏਸੀ ਦੇ ਨਾਲ ਏਟੀਐਸ ਦੇ ਕਮਾਂਡੋ ਵੀ ਮੁਸਤੈਦ ਰਹਿਣਗੇ। ਹੋਟਲ, ਧਰਮਸ਼ਾਲਾ ਅਤੇ ਬਾਜ਼ਾਰ, ਮੌਲ ਵਿਚ ਚੈਕਿੰਗ ਕਰਾਏ ਜਾਣ ਦੇ ਨਾਲ ਹੀ ਸ਼ੱਕੀਆਂ ’ਤੇ ਸਖ਼ਤ ਨਜ਼ਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ।

 

Have something to say? Post your comment

 
 
 
 
 
Subscribe