ਚੰਡੀਗੜ੍ਹ: ਵੱਧ ਰਹੇ ਪ੍ਰਦੂਸ਼ਨ ਵਿਰੁਧ ਹੁਣ ਚੰਡੀਗੜ੍ਹ ਵਿਚ ਇਲੈਕਟਰਿਕ ਬਸਾਂ ਸੜਕਾਂ ਉਪਰ ਚਲਣ ਲਈ ਤਿਆਰ ਹਨ। ਇਸੇ ਸਬੰਧ ਵਿਚ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਬੁੱਧਵਾਰ ਨੂੰ ਰਾਜਭਵਨ ਤੋਂ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਦੀ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਲਹਾਲ, ਬੱਸ ਪੀਜੀਆਈ-ਮਨੀਮਾਜਰਾ ਮਾਰਗ 'ਤੇ ਮੱਧ ਮਾਰਗ ਰਾਹੀਂ ਟ੍ਰਾਈਲ ਆਧਾਰ 'ਤੇ ਚੱਲੇਗੀ ਅਤੇ ਆਮ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਉਡੀਕ ਕਰਨੀ ਪਵੇਗੀ। ਇਥੇ ਇਹ ਵੀ ਦਸ ਦਈਏ ਕਿ 30 ਸਤੰਬਰ ਤੱਕ 19 ਹੋਰ ਇਲੈਕਟ੍ਰਿਕ ਬੱਸਾਂ ਫਲੀਟ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਹੋਰ 20 ਅਕਤੂਬਰ ਤੱਕ ਹੋਰ 40 ਇਲੈਕਟ੍ਰਿਕ ਬੱਸਾਂ ਦੀ ਖਰੀਦ ਪ੍ਰਕਿਰਿਆ ਅਧੀਨ ਹੈ ਅਤੇ ਅਗਲੇ ਸਾਲ ਤੱਕ ਇਸ ਦੇ ਹਾਸਲ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਭਾਰਤ ਸਰਕਾਰ ਦੇ ਭਾਰੀ ਉਦਯੋਗ ਵਿਭਾਗ ਨੇ ਫੇਜ਼ -2 ਫੇਮ ਇੰਡੀਆ ਸਕੀਮ ਅਧੀਨ 80 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਹੈ।
40 ਬੱਸਾਂ ਦੀ ਪਹਿਲੀ ਲਾਟ ਲਈ ਮੈਸਰਜ਼ ਅਸ਼ੋਕ ਲੇਲੈਂਡ ਨਾਲ 10 ਸਾਲਾਂ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਇਕਰਾਰਨਾਮੇ ਦਾ ਮਾਡਲ ਕੁੱਲ ਲਾਗਤ ਦਾ ਇਕਰਾਰਨਾਮਾ ਹੈ ਅਤੇ ਆਪਰੇਟਰ/ਕੰਪਨੀ ਦੇ ਦਾਇਰੇ ਵਿੱਚ ਬੱਸਾਂ ਦੀ ਖਰੀਦ, ਢੁਕਵੀਂ ਗਿਣਤੀ ਵਿੱਚ ਚਾਰਜਰ ਲਗਾਉਣਾ, ਬੱਸਾਂ ਦੀ ਸਾਂਭ -ਸੰਭਾਲ, 10 ਸਾਲਾਂ ਲਈ ਡਰਾਈਵਰ ਮੁਹੱਈਆ ਕਰਨਾ ਸ਼ਾਮਲ ਹੈ। ਜਦੋਂਕਿ ਕਿਰਾਏ ਦੀ ਉਗਰਾਹੀ ਯਾਨੀ ਇਨ੍ਹਾਂ ਬੱਸਾਂ 'ਚ ਡ੍ਰਾਈਵਰ ਕੰਪਨੀ ਦਾ ਜਦੋਂ ਕੀ ਕੰਡਕਟਰ ਸੀਟੀਯੂ ਦਾ ਹੋਵੇਗਾ।
ਟਰਾਂਸਪੋਰਟ ਵਿਭਾਗ ਨੇ ਟ੍ਰਾਈਸਿਟੀ ਦੀਆਂ ਸਾਰੀਆਂ 358 ਡੀਜ਼ਲ ਬੱਸਾਂ ਨੂੰ 2027-2028 ਤੱਕ ਇਲੈਕਟ੍ਰਿਕ ਬੱਸਾਂ ਨਾਲ ਬਦਲਣ ਦੀ ਯੋਜਨਾ ਬਣਾਈ ਹੈ।
ਸੋਲਰ ਪਲਾਂਟ ਦਾ ਉਦਘਾਟਨ
ਇਸ ਦੇ ਨਾਲ ਹੀ ਵੀਪੀ ਬਦਨੌਰ ਨੇ ਸੈਕਟਰ -17 ਥਾਣੇ ਵਿੱਚ ਯੂਟੀ, ਚੰਡੀਗੜ੍ਹ ਦੇ 12 ਪੁਲਿਸ ਅਦਾਰਿਆਂ ਲਈ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਦੀ ਸਥਾਪਨਾ 1.62 ਕਰੋੜ ਦੀ ਲਾਗਤ ਨਾਲ ਕੀਤੀ ਗਈ ਹੈ ਅਤੇ ਹਰੇਕ ਦੀ ਸਮਰੱਥਾ 325 ਕਿਲੋਵਾਟ ਹੈ। ਇਹ ਸੌਰ ਊਰਜਾ ਪਲਾਂਟ ਸਾਲਾਨਾ ਲਗਪਗ 4, 22, 500 ਕਿਲੋਵਾਟ (ਯੂਨਿਟ) ਬਿਜਲੀ ਪੈਦਾ ਕਰਨਗੇ।