Friday, November 22, 2024
 

ਰਾਸ਼ਟਰੀ

ਦਿੱਲੀ 'ਚ ਸਿੱਖ ਦੀ ਪੁਲਿਸ ਵਲੋਂ ਕੁਟਮਾਰ ਮਾਮਲੇ ਦੀ ਕੇਜਰੀਵਾਲ ਵਲੋਂ ਨਿੰਦਾ, ਤਿੰਨ ਪੁਲਿਸ ਮੁਲਾਜ਼ਮ ਮੁਅੱਤਲ

June 17, 2019 03:43 PM

ਨਵੀਂ ਦਿੱਲੀ : ਦਿੱਲੀ ਦੇ ਮੁਖਰਜੀ ਨਗਰ ਖੇਤਰ 'ਚ ਇਕ ਟੈਂਪੂ ਚਾਲਕ ਨਾਲ ਸੜਕ 'ਤੇ ਸ਼ਰੇਆਮ ਕੁੱਟਮਾਰ ਦੇ ਮਾਮਲੇ 'ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਗ਼ੈਰ ਪੇਸ਼ੇਵਰ ਆਚਰਨ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਨਾਲ ਜੁੜੇ ਇਕ ਵੀਡੀਓ 'ਚ ਪੇਂਡੂ ਸੇਵਾ ਦਾ ਟੈਂਪੂ ਚਾਲਕ ਆਪਣੇ ਵਾਹਨ ਦੇ ਪੁਲਿਸ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਦਾ ਤਲਵਾਰ ਲਹਿਰਾਉਂਦੇ ਹੋਏ ਪਿੱਛਾ ਕਰਦੇ ਦਿਖਾਈ ਦਿੰਦਾ ਹੈ। ਉੱਥੇ ਹੀ ਦੂਜੇ ਵੀਡੀਓ 'ਚ ਪੁਲਿਸ ਕਰਮਚਾਰੀ ਚਾਲਕ ਨੂੰ ਕੁੱਟਦੇ ਹੋਏ ਦਿਖਾਈ ਦਿੰਦੇ ਹਨ। ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਗੈਰ ਪੇਸ਼ੇਵਰ ਆਚਰਨ ਕਾਰਨ ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਡਿਪਟੀ ਕਮਿਸ਼ਨਰ (ਉੱਤਰ-ਪੱਛਮ) ਅਤੇ ਮੁਖਰਜੀਨਗਰ ਦੇ ਐਡੀਸ਼ਨਲ ਪੁਲਿਸ ਡਿਪਟੀ ਕਮਿਸ਼ਨਰ ਅਤੇ ਸਹਾਇਕ ਪੁਲਿਸ ਕਮਿਸ਼ਨਰ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
  ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ। ਦਿੱਲੀ ਪੁਲਿਸ ਦੇ ਐਡੀਸ਼ਨਲ ਜਨ ਸੰਪਰਕ ਅਧਿਕਾਰੀ ਅਨਿਲ ਮਿੱਤਲ ਨੇ ਕਿਹਾ ਕਿਕ ਮੁਅੱਤਲ ਪੁਲਿਸ ਕਰਮਚਾਰੀਆਂ ਨੇ ਐਤਵਾਰ ਨੂੰ ਹੋਈ ਘਟਨਾ ਨਾਲ ਨਜਿੱਠਣ 'ਚ ਗੈਰ ਪੇਸ਼ੇਵਰ ਤਰੀਕਾ ਅਪਣਾਇਆ। ਪੇਂਡੂ ਸੇਵਾ ਦੇ ਟੈਂਪੂ ਚਾਲਕ ਦੇ ਕਥਿਤ ਹਮਲੇ 'ਚ ਇਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ।
  ਮੁੱਖ ਮੰਤਰੀ ਕੇਜਰੀਵਾਲ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, ''ਮੁਖਰਜੀ ਨਗਰ 'ਚ ਦਿੱਲੀ ਪੁਲਿਸ ਵਲੋਂ ਦਿਖਾਈ ਗਈ ਬੇਰਹਿਮੀ ਬਹੁਤ ਨਿੰਦਾਯੋਗ ਹੈ ਅਤੇ ਗਲਤ ਹੈ। ਮੈਂ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ। ਲੋਕਾਂ ਦੇ ਰੱਖਿਅਕਾਂ ਨੂੰ ਬੇਕਾਬੂ ਹਿੰਸਕ ਗੁੰਡੇ ਬਣਨ ਦੀ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ।

 

Have something to say? Post your comment

 
 
 
 
 
Subscribe