ਕੈਨੇਡਾ : ਜੋ ਵਿਦਿਆਰਥੀ ਪੜ੍ਹਣ ਲਈ ਕੈਨੇਡਾ ਜਾ ਰਹੇ ਹਨ ਜਾਂ ਓਥੇ ਪਹੁੰਚ ਚੁੱਕੇ ਹਨ ਉਹ ਨੂੰ ਹੁਣ ਇੱਕ ਨਵੀਂ ਸੱਮਸਿਆ ਨੇ ਘੇਰ ਲੈਣਾ ਹੈ । ਕੋਰੋਨਾ ਦੇ ਚਲਦੇ ਹਰ ਮੁਲਕ ਦੇ ਵਲੋਂ ਕੋਰੋਨਾ ਤੋਂ ਬਚਾਅ ਦੀਆਂ ਸਖ਼ਤ ਹਿਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ । ਇਸੇ ਦੇ ਚਲਦੇ ਹੁਣ ਜੋ ਵਿਦਿਆਰਥੀ ਕੈਨੇਡਾ ਜਾ ਰਹੇ ਹਨ ਅਤੇ 14 ਦਿਨਾਂ ਦੇ ਇਕਾਂਤਵਾਸ ਦੇ ਲਈ ਹੁਣ ਕਮਰਾ ਲੈਣਾ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ । ਕਿਉਕਿ ਹੁਣ ਜਿਹਨਾਂ ਦੇ ਕੋਲੋ ਇਕਾਂਤਵਾਸ ਦੇ ਲਈ ਕਮਰਾ ਲੇਣਾ ਹੁੰਦਾ ਹੁਣ ਉਹ ਲੋਕ ਹੀ ਮੌਕੇ ਦਾ ਫ਼ਾਇਦਾ ਚੁਕਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਹੋਟਲ ਕੁਆਰਨਟੀਨ ਤੋਂ ਬਾਅਦ 14 ਦਿਨਾਂ ਦੇ ਇਕਾਂਤਵਾਸ ਲਈ ਕਮਰਾ ਲੈਣਾ ਹੁਣ ਕਿਸੇ ਆਫ਼ਤ ਤੋਂ ਘਟ ਨਹੀਂ ਹੈ । ਕਿਉਂਕਿ ਹੁਣ ਮੌਕਾ ਦਾ ਫਾਇਦਾ ਦੇਖ ਕੇ ਮਕਾਨ ਮਾਲਕਾਂ ਨੇ ਕਿਰਾਏ ਵਧਾ ਦਿਤੇ ਹਨ। ਹੁਣ ਜਿਸ ਤਰ੍ਹਾਂ ਨਾਲ ਮਕਾਨ ਮਲਿਕ ਲਗਾਤਾਰ ਕੈਨੇਡਾ ਦੇ ਵਿੱਚ ਮਕਾਨਾਂ ਦੇ ਕਿਰਾਏ ਵਧਾ ਰਹੇ ਹਨ ਉਸਦੇ ਨਾਲ ਵਿਦਿਆਰਥੀਆਂ ਦਾ ਆਰਥਿਕ ਬੋਝ ਹੋਰ ਵੱਧਦਾ ਨਜ਼ਰ ਆ ਰਿਹਾ ਹੈ । ਕਿਉਕਿ ਸਭ ਨੂੰ ਹੀ ਪਤਾ ਹੈ ਕਿ ਪਹਿਲਾਂ ਹੀ ਕੋਰੋਨਾ ਨੇ ਲੋਕਾਂ ਦਾ ਆਰਥਿਕ ਹਾਲਾਤਾਂ ਪੱਖੋਂ ਕਿੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਹੈ । ਹੁਣ ਇਹ ਕੋਰੋਨਾ ਦੇ ਨਾਮ ਦੇ ਉਪਰ ਵਿਦਿਆਰਥੀਆਂ ਦੇ ਨਾਲ ਹੋ ਰਹੀ ਕੈਨੇਡਾ ‘ਚ ਠੱਗੀ ਬੇਹਦ ਹੀ ਚਿੰਤਾ ਚ ਪਾ ਦੇਣ ਵਾਲਾ ਵਿਸ਼ਾ ਹੈ ।