Friday, November 22, 2024
 

ਸਿਹਤ ਸੰਭਾਲ

ਚੰਗੀ ਸਿਹਤ ਤੇ ਸਵਾਦ ਦਾ ਸੁਮੇਲ ਹੈ ਅਮਰੂਦ ਦੀ ਖੱਟੀ ਮੀਠੀ ਚਟਨੀ

August 02, 2021 05:17 PM

Health News : ਅਮਰੂਦ ਇੱਕ ਅਜਿਹਾ ਫਲ ਜੋ ਕਿ ਹਰ ਕਿਸੇ ਨੂੰ ਖਾਣਾ ਪਸੰਦ ਹੁੰਦਾ ਹੈ। ਅਮਰੂਦ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਇਸ ਦੀ ਚਟਨੀ ਖਾਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਹੀ ਪੇਟ ਸਬੰਧੀ ਕਈ ਸਮੱਸਿਆਵਾਂ ਤੋਂ ਰਾਹਤ ਵੀ ਮਿਲਦੀ ਹੈ।
ਦੱਸ ਦਈਏ ਕਿ ਚਟਨੀ ਖਾਣ ਵਿੱਚ ਥੋੜ੍ਹੀ ਖੱਟੀ -ਮਿੱਠੀ ਹੁੰਦੀ ਹੈ। ਇਹ ਪਾਚਨ ਕਿਰਿਆ ਨੂੰ ਸਹੀ ਰੱਖ ਕੇ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਠੀਕ ਕਰਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ…

ਜ਼ਰੂਰੀ ਸਮੱਗਰੀ

ਅਮਰੂਦ- 1 ਪੱਕਿਆ ਹੋਇਆ

ਜੀਰਾ- 1/4 ਚਮਚਾ

ਖੰਡ- 2 ਚਮਚੇ

ਹਰੀ ਮਿਰਚ-2

ਧਨੀਆ- 2 ਚਮਚੇ (ਬਾਰੀਕ ਕੱਟਿਆ ਹੋਇਆ)

ਨਿੰਬੂ- 1/2

ਲਸਣ- 8-10 ਕਲੀਆਂ

ਖੰਡ- 2 ਚਮਚੇ

ਲੂਣ ਸੁਆਦ ਅਨੁਸਾਰ

ਚਟਨੀ ਬਣਾਉਣ ਦਾ ਤਰੀਕਾ

ਪਹਿਲਾਂ ਅਮਰੂਦ ਨੂੰ ਧੋ ਕੇ ਕੱਟ ਲਓ। ਫਿਰ ਇਸ ਦੇ ਬੀਜ ਕੱਢ ਲਓ। ਹੁਣ ਇਕ ਕੌਲੀ ਵਿਚ ਨਿੰਬੂ ਤੋਂ ਇਲਾਵਾ ਸਭ ਕੁਝ ਮਿਲਾਓ। ਹੁਣ ਸਾਰੀਆਂ ਚੀਜ਼ਾਂ ਨੂੰ ਪੀਸ ਲਓ ਅਤੇ ਇਕ ਪੇਸਟ ਬਣਾ ਲਓ। ਤਿਆਰ ਕੀਤੇ ਪੇਸਟ ਵਿਚ ਨਿੰਬੂ ਦਾ ਰਸ ਮਿਲਾਓ ਅਤੇ ਮਿਕਸ ਕਰੋ। ਲਓ ਜੀ ਤਿਆਰ ਹੈ ਅਮਰੂਦ ਦੀ ਚਟਨੀ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ  

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe