ਉਤਰਾਖੰਡ : ਮੁੱਖ ਮੰਤਰੀ ਉਤਰਾਖੰਡ ਦੇ ਘਰ ਇਕ ਖ਼ਤਰਨਾਕ ਜੀਵ ਦਾਖ਼ਲ ਹੋ ਗਿਆ ਜਿਸ ਦੇ ਵੱਢੇ ਜਾਣ ਕਾਰਨ ਦੋ ਹੋਰ ਜਾਨਵਰਾਂ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਘਰ ਤੋਂ ਸਾਹਮਣੀ ਆਈ ਹੈ। ਜਿੱਥੇ ਉਸ ਸਮੇਂ ਹੜਕੰਪ ਮਚਗਿਆ ਜਦੋਂ ਉਨ੍ਹਾਂ ਦੇ ਘਰ ਵਿੱਚ ਇੱਕ ਫੋਰਸਟਨ ਕੈਟ ਪਰਜਾਤੀ ਦਾ ਜਹਿਰੀਲਾ ਸੱਪ ਦਾਖਲ ਹੋ ਗਿਆ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਤਿਮਾ ਵਿਖੇ ਸ਼ਿਵ ਤਾਮਿ ਦੇ ਘਰ ਵਿਚ ਸੱਪ ਦਾਖਲ ਹੋਇਆ ਅਤੇ ਜਿਸ ਨੇ ਇਕ ਭੇਡ ਅਤੇ ਇਕ ਗਾਂ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਲਿਆ। ਜਿਸ ਵੱਲੋਂ ਡੱਸੇ ਜਾਣ ਕਾਰਨ ਇਨ੍ਹਾਂ ਦੋਹਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਜਦੋਂ ਸੀ ਐਮ ਧਾਮੀ ਨੂੰ ਦਿੱਤੀ ਗਈ ਹੈ, ਉਨ੍ਹਾਂ ਵੱਲੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਟੀਮ ਵੱਲੋਂ ਆ ਕੇ ਉਸ ਸੱਪ ਨੂੰ ਕਾਬੂ ਕੀਤਾ ਗਿਆ। ਉਥੇ ਹੀ ਪਸ਼ੂਆਂ ਦੇ ਡਾਕਟਰ ਨੂੰ ਵੀ ਇਲਾਜ ਵਾਸਤੇ ਬੁਲਾਇਆ ਗਿਆ ਪਰ ਉਸ ਵੱਲੋਂ ਜਾਨਵਰਾਂ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਤੋਂ ਪਤਾ ਚਲਦਾ ਹੈ ਕਿ ਸੱਪ ਕਿੰਨਾ ਖਤਰਨਾਕ ਸੀ। ਫੜਿਆ ਗਿਆ ਇਹ ਸੱਪ ਫੋਰਸਟਨ ਕੈਟ ਪਰਜਾਤੀ ਦਾ ਦੱਸਿਆ ਜਾ ਰਿਹਾ ਹੈ। ਜਦ ਕਿ ਸੀਐਮ ਦਾ ਸਾਰਾ ਪਰਵਾਰ ਇਹਨੀ ਦਿਨੀਂ ਦੇਹਰਾਦੂਨ ਵਿਚ ਹੈ ਇਸ ਲਈ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ ਹੈ। ਉਥੇ ਹੀ ਮੁੱਖ ਮੰਤਰੀ ਦੇ ਘਰ ਵਿਚ ਮੌਜੂਦ ਸਟਾਫ ਡਰ ਦੇ ਮਾਹੌਲ ਵਿੱਚ ਹੈ।