ਕੁਦਰਤ 'ਚ ਹੀ ਪਰਮਤਮਾ ਦਾ ਅਸਲ ਵਾਸ : ਡਾ. ਐਸ ਭਮਰਾ
ਐਸ.ਏ.ਐਸ ਨਗਰ (ਸੱਚੀ ਕਲਮ ਬਿਊਰੋ) : ਲਾਇਨਜ਼ ਕਲੱਬ ਪੰਚਕੁਲਾ ਪ੍ਰੀਮੀਅਰ ਵਲੋਂ ਆਪਣੀ ਯੂਥ ਵਿੰਗ ਲਿਓ ਕਲੱਬ ਟ੍ਰਾਈਸਿਟੀ ਦੇ ਨਾਲ ਛੱਤ ਬੀੜ ਚਿੜੀਆਘਰ, ਜ਼ੀਰਕਪੁਰ ਵਿਖੇ ਪੌਦੇ ਲਗਾਉਣ ਲਈ ਕੈਂਪ ਲਗਾਇਆ ਗਿਆ। ਚਿੜੀਆਘਰ ਦੇ ਫੀਲਡ ਡਾਇਰੈਕਟਰ ਸ਼੍ਰੀ ਨਰੇਸ਼ ਮਹਾਜਨ ਦੀ ਹਾਜ਼ਰੀ ਵਿੱਚ 50 ਰੁੱਖ ਲਗਾਏ ਗਏ। ਚਿੜੀਆਘਰ ਵਿਚ ਕਈ ਜਾਨਵਰ ਰਾਤ ਵੇਲੇ ਖੁੱਲ੍ਹੇ ਘੁੰਮਦੇ ਹਨ ਇਸ ਲਈ ਉਨ੍ਹਾਂ ਤੋਂ ਨਵੇਂ ਲਗਾਏ ਗਏ ਰੁੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਨਵੇਂ ਲਗੇ ਦਰੱਖਤਾਂ ਦੀ ਰੱਖਿਆ ਲਈ 50 ਟ੍ਰੀ ਗਾਰਡ ਵੀ ਦਿੱਤੇ ਗਏ। ਚੱਲ ਰਹੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ, ਕਲੱਬ ਨੇ ਚਿੜੀਆਘਰ ਦੇ ਸਾਰੇ ਸਟਾਫ ਮੈਂਬਰਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ। ਇਸਤਰੀ ਸਟਾਫ ਮੈਂਬਰਾਂ ਨੂੰ ਸੈਨੇਟਰੀ ਪੈਡ ਦਿੱਤੇ ਗਏ ਅਤੇ ਕਲੱਬ ਦੀਆਂ ਮਹਿਲਾ ਮੈਂਬਰਾਂ ਦੁਆਰਾ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਅੰਤ ਵਿੱਚ, ਚਿੜੀਆਘਰ ਦੇ ਸਾਰੇ ਸਟਾਫ ਮੈਂਬਰਾਂ ਨੂੰ ਕੇਲੇ, ਲੱਡੂ ਅਤੇ ਵੇਰਕਾ ਲੱਸੀ ਦਿੱਤੀ ਗਈ। ਇਸ ਕੈਂਪ ਦੇ ਡਾਇਰੈਕਟਰ ਡਾ. ਐਸ. ਭਮਰਾ, ਲਾਇਨਜ਼ ਇੰਟਰਨੈਸ਼ਨਲ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਚੁੱਕੇ ਵੱਖ ਵੱਖ ਉਪਰਾਲਿਆਂ ਨੂੰ ਸਾਂਝਾ ਕੀਤਾ। ਇਹ ਕਲੱਬ ਦਾ 5 ਵਾਂ ਰੁੱਖ ਲਗਾਓ ਪ੍ਰਾਜੈਕਟ ਸੀ ਜਿਸ ਵਿੱਚ ਇਸ ਮਹੀਨੇ ਵਿੱਚ 900 ਤੋਂ ਵੱਧ ਦਰੱਖਤ ਉਨ੍ਹਾਂ ਦੇ ਗਾਰਡਾਂ ਸਮੇਤ ਵੱਖ ਵੱਖ ਥਾਵਾਂ ਤੇ ਲਗਾਏ ਗਏ ਸਨ। ਇਸ ਮੌਕੇ ਕਲੱਬ ਦੇ ਮੈਂਬਰ ਵਿਨੀਤ ਗੋਇਲ (ਡੀ.ਸੀ.ਐੱਸ.), ਗੌਰਵ ਖੰਨਾ (ਪ੍ਰਧਾਨ), ਦਿਨੇਸ਼ ਸਚਦੇਵਾ (ਸੈਕਟਰੀ), ਇਕੇਸ਼ਪਾਲ ਸਿੰਘ (ਖਜ਼ਾਨਚੀ), ਐਲ.ਐਨ. ਮਨਜੀਤ ਭਮਰਾ, ਐਲ.ਐੱਨ. ਰਮਨ ਬਸ਼ਾਂਬੂ, ਪਰਵਿੰਦਰ ਸਿੰਘ, ਲਿਓ ਲਵੀਸ਼ਾ ਅਤੇ ਲਿਓ ਪਰਮਪ੍ਰੀਤ ਸਿੰਘ ਮੌਜੂਦ ਸਨ।
ਹੋਰ ਖ਼ਬਰਾਂ ਲਈ ਇਥੇ ਕਲਿਕ ਕਰੋ