ਚੰਡੀਗੜ੍ਹ(ਸੱਚੀ ਕਲਮ ਬਿਊਰੋ) : ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਚੰਡੀਗੜ੍ਹ ਵਿਖ਼ੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਕਾਕਾਤ ਕਰਕੇ ਉਨ੍ਹਾਂ ਨੂੰ ਸਫ਼ਾਈ ਕਰਮਚਾਰੀਆਂਅਤੇ ਖ਼ਾਸਕਰ ਸੀਵਰਮੈਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।
ਸ੍ਰੀ ਗੇਜਾ ਰਾਮ ਨੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਸੁਰੱਖ਼ਿਆ ਲਈ ਇਕ ਨਵਾਂ ਪੰਜਾਬ ਸਫ਼ਾਈ ਕਰਮਚਾਰੀ ਐਂਡ ਸੀਵਰਮੈਨ ਐਕਟ 2021 ਬਣਾਉਣ ਦੀ ਮੰਗ ਕੀਤੀ।
ਉਨ੍ਹਾਂ ਨੇ ਪਿਛਲੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਜੋਗਿਆਣਾ ਮੇਨ ਚੌਂਕ (ਸੀ ਜ਼ੋਨ) ਵਿਖ਼ੇ ਕੁਝ ਸੀਵਰਮੈਨਾਂ ਨੂੰ ਨੰਗੇ ਬਦਨ ਸੀਵਰੇਜ ਦੇ ਮੇਨਹੋਲ ਰਾਹੀਂਸਫ਼ਾਈ ਕਰਵਾਉਣ ਦਾ ਮਾਮਲਾ ਉਠਾਇਆ ਜਿਸ ਦਾ ਮੁੱਖ ਮੰਤਰੀ ਨੇ ਸਖ਼ਤ ਨੋਟਿਸ ਲਿਆ ਹੈ।
ਇਸ ਤੋਂ ਇਲਾਵਾ ਚੇਅਰਮੈਨ ਵੱਲੋਂ ਐਲ.ਐਚ.ਪੀ. ਗੈਲਰੀਆ ਸ਼ਾਪਿੰਗ ਮਾਲ ਮੋਹਾਲੀ ਦੇ ਬਿਲਕੁਲ ਬਾਹਰ ਨਿਕਲਦੇ ਸੀਵਰੇਜ ਨੂੰ ਸਾਫ਼ ਕਰਦੇ ਹੋਏ ਦੋ ਕਰਮਚਾਰੀਆਂ ਦੀ ਮੌਤ ਦਾ ਮਾਮਲਾ ਵੀ ਮੁੱਖ ਮੰਤਰੀ ਕੋਲ ਉਠਾਇਆ। ਇਸ ਮਾਮਲੇ ਨਾਲ ਸੰਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਨੋਟਿਸ ਲਿਆ ਗਿਆ ਹੈ।
ਚੇਅਰਮੈਨ ਗੇਜਾ ਰਾਮ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਕਿ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨਾਲ ਸੰਬੰਧਤ ਐਕਟ ਬਣਾਇਆ ਜਾਵੇਤਾਂ ਜੋ ਇਨ੍ਹਾਂ ਮਾਮਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ।