ਫਰਾਂਸ : ਕਈ ਦੇਸ਼ਾਂ ਵਿਚ ਇਕ ਵਾਇਰਸ ਦੀ ਮਦਦ ਨਾਲ ਖਾਸ ਸ਼ਖ਼ਸੀਅਤਾਂ ਦੇ ਫ਼ੋਨ ਰਿਕਾਡਰ ਕੀਤੇ ਗਏ ਸਨ ਅਤੇ ਇਸ ਦਾ ਹੁਣ ਖੁਲਸਾ ਹੋ ਹੀ ਚੁੱਕਾ ਹੈ। ਇਸੇ ਮਾਮਲੇ ਵਿਚ ਹੁਣ ਫਰਾਂਸ ਨੇ Pegasus ਫੋਨ ਟੇਪਿੰਗ ਮਾਮਲੇ ਵਿੱਚ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਦਸ ਦਈਏ ਪੇਗਾਸਸ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਅਤੇ ਖਤਰਨਾਕ ਵਾਇਰਸ ਕਿਹਾ ਜਾਂਦਾ ਹੈ। ਅੰਤਰਰਾਸ਼ਟਰੀ ਮੀਡੀਆ ਕੰਪਨੀਆਂ ਦੇ ਅਨੁਸਾਰ ਲੱਗਭਗ 1000 ਫ੍ਰੈਂਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਨ੍ਹਾਂ ਦੇ ਫ਼ੋਨ ਟੇਪਿੰਗ ਲਈ Pegasus ਸਪਾਈਵੇਅਰ ਦੀ ਵਰਤੋਂ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਲੱਗਭਗ 1000 ਫ੍ਰੈਂਚ ਲੋਕਾਂ ਨੂੰ Pegasus ਰਾਹੀਂ ਮੋਰੋਕੋ ਦੀ ਏਜੰਸੀ ਨੇ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਵਿੱਚ 30 ਪੱਤਰਕਾਰ ਅਤੇ ਹੋਰ ਮੀਡੀਆ ਵਿਅਕਤੀ ਸ਼ਾਮਿਲ ਹਨ।ਹੁਣ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੁਤੰਤਰਤਾ ਲਈ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਨੇ ਇਕ ਟੂਲ ਤਿਆਰ ਕੀਤਾ ਹੈ ਜੋ ਕਿ ਪੇਗਾਸਸ ਅਤੇ ਉਸ ਵਰਗੇ ਸਪਾਈਵੇਅਰ ਦੀ ਪਛਾਣ ਕਰ ਸਕਦਾ ਹੈ। ਇਸ ਟੂਲ ਨੂੰ ਮੋਬਾਇਲ ਵੈਰੀਫਿਕੇਸ਼ਨ ਟੂਲਕਿੱਟ (MVT) ਨਾਂ ਦਿੱਤਾ ਗਿਆ ਹੈ। ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀਆਂ ਦੀ ਜਾਸੂਸੀ ਕੀਤੀ ਗਈ, ਉਨ੍ਹਾਂ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ, ਅਨਿਰਬਨ ਭੱਟਾਚਾਰੀਆ, ਬੰਜਿਓਤਸਾਨਾ ਲਹਿਰੀ ਅਤੇ ਕਈ ਪ੍ਰਮੁੱਖ ਕਾਰਕੁਨਾਂ ਦੇ ਨਾਂ ਸ਼ਾਮਲ ਹਨ। Pegasus ਜਾਸੂਸੀ ਵਿਵਾਦ ਦੇ ਕਾਰਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੰਗਾਮਾ ਜਾਰੀ ਹੈ। ਭਾਰਤ ਵਿੱਚ, 40 ਤੋਂ ਵੱਧ ਪੱਤਰਕਾਰਾਂ, ਰਾਹੁਲ ਗਾਂਧੀ, ਕੇਂਦਰੀ ਮੰਤਰੀਆਂ ਅਤੇ ਹੋਰਾਂ ਸਮੇਤ ਕਈ ਵਿਰੋਧੀ ਨੇਤਾਵਾਂ ਦੇ ਫੋਨ ਹੈਕ ਕੀਤੇ ਜਾਣ ਦੀ ਗੱਲ ਕਹੀ ਗਈ ਹੈ।