Friday, November 22, 2024
 

ਰਾਸ਼ਟਰੀ

ਦਿੱਲੀ ਪੁਲਿਸ ਹਾਈ ਅਲਰਟ 'ਤੇ, ਜਾਣੋ ਕਿਉਂ ਕੀਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

July 21, 2021 08:02 AM

ਨਵੀਂ ਦਿੱਲੀ : ਖੁਫ਼ੀਆ ਏਜੰਸੀ ਵਲੋਂ ਸੁਤੰਤਰਤਾ ਦਿਵਸ ਤੋਂ ਕੁੱਝ ਦਿਨ ਪਹਿਲਾਂ ਦਿੱਲੀ ਪੁਲਿਸ ਨੂੰ ਅਲਰਟ ਭੇਜਿਆ ਗਿਆ ਹੈ। ਦੱਸਿਆ ਗਿਆ ਹੈ, ਕਿ ਅੱਤਵਾਦੀ ਦਿੱਲੀ ਵਿੱਚ ਕਿਸੇ ਵੀ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਖ਼ਾਸਕਰ, ਹਵਾਈ ਹਮਲੇ ਹੋਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ ਪੁਲਿਸ ਕਮਿਸ਼ਨਰ ਬਾਲਾਜੀ ਸ਼੍ਰੀਵਾਸਤਵ ਨੇ ਪਹਿਲਾਂ ਹੀ ਡਰੋਨ ਸਣੇ ਸਾਰੀਆਂ ਉਡਣ ਵਾਲੀਆਂ ਵਸਤਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਚੇਤਾਵਨੀ ਤੋਂ ਬਾਅਦ, ਦਿੱਲੀ ਪੁਲਿਸ ਦੇ ਸਾਰੇ ਜ਼ਿਲ੍ਹਾ ਡੀ.ਸੀ.ਪੀ ਨੂੰ ਇਲਾਕੇ ਦੀ ਗਸ਼ਤ ਲਈ ਹੁਕਮ ਦਿੱਤੇ ਗਏ ਹਨ।
ਸੂਤਰਾਂ ਅਨੁਸਾਰ, ਦਿੱਲੀ ਪੁਲਿਸ ਨੂੰ ਦਿੱਤੇ ਗਏ ਅਲਰਟ ਵਿੱਚ ਦੱਸਿਆ ਗਿਆ ਹੈ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਸੀ। ਅਜਿਹੀ ਸਥਿਤੀ ਵਿੱਚ ਅੱਤਵਾਦੀ 5 ਅਗਸਤ ਦੇ ਆਸ ਪਾਸ ਹੀ ਰਾਜਧਾਨੀ ਵਿੱਚ ਅੱਤਵਾਦੀ ਹਮਲਾ ਕਰ ਸਕਦੇ ਹਨ। ਇਸ ਲਈ ਸਲੀਪਰ ਸੈੱਲ ਵੀ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਲਰਟ ਵਿੱਚ ਦੱਸਿਆ ਗਿਆ ਹੈ, ਕਿ ਦਿੱਲੀ ਪੁਲਿਸ ਨੂੰ 15 ਅਗਸਤ ਤੱਕ ਖ਼ਾਸ ਤੌਰ 'ਤੇ ਸੁਚੇਤ ਰਹਿਣ ਦੀ ਲੋੜ ਹੈ। ਦਿੱਲੀ ਦੇ ਹਰ ਕੋਨੇ 'ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ।
ਦੱਸ ਦਈਏ ਕਿ ਦਿੱਲੀ ਪੁਲਿਸ ਕਮਿਸ਼ਨਰ ਬਾਲਾਜੀ ਸ਼੍ਰੀਵਾਸਤਵ ਪਹਿਲਾਂ ਹੀ ਅੱਤਵਾਦੀ ਹਮਲੇ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀ ਕਰ ਰਹੇ ਹਨ। ਦਿੱਲੀ ਦੀਆਂ ਮੁੱਖ ਤਿੰਨ ਸਰਹੱਦਾਂ ਤੋਂ ਇਲਾਵਾ ਲਾਲ ਕਿਲ੍ਹੇ ਅਤੇ ਸੰਸਦ ਭਵਨ ਨੇੜੇ ਸੁਰੱਖਿਆ ਪ੍ਰਬੰਧਾਂ ਦਾ ਪੂਰਾ ਜਾਇਜ਼ਾ ਲਿਆ ਗਿਆ ਹੈ। ਪੁਲਿਸ ਵਲੋਂ ਦਾਅਵਾ ਕੀਤਾ ਗਿਆ ਸੀ, ਕਿ ਰਾਤ ਨੂੰ ਤਕਰੀਬਨ 30, 000 ਪੁਲਿਸ ਮੁਲਾਜ਼ਮ ਸੜਕਾਂ 'ਤੇ ਡਿਊਟੀ ਦੇ ਰਹੇ ਸਨ।
ਲਿਸ ਕਮਿਸ਼ਨਰ ਬਾਲਾਜੀ ਸ੍ਰੀਵਾਸਤਵ ਨੇ ਸੀਨੀਅਰ ਅਧਿਕਾਰੀਆਂ ਨੂੰ ਸੁਰੱਖਿਆ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਖ਼ਾਸਕਰ ਲਾਲ ਕਿਲ੍ਹੇ ਦੇ ਆਸ ਪਾਸ, ਜਿਥੇ ਸੁਤੰਤਰਤਾ ਦਿਵਸ ਪ੍ਰੋਗਰਾਮ ਹੋਣਾ ਹੈ।ਪੁਲਿਸ ਸੂਤਰਾਂ ਦਾ ਕਹਿਣਾ ਹੈ, ਕਿ ਅਜਿਹੀਆਂ ਚੇਤਾਵਨੀਆਂ ਸਮੇਂ ਸਮੇਂ ਤੇ ਦਿੱਲੀ ਪੁਲਿਸ ਨੂੰ ਮਿਲਦੀਆਂ ਹਨ। ਸੁਤੰਤਰਤਾ ਦਿਵਸ ਅਤੇ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਜਾਂਚ ਅਭਿਆਨ ਖ਼ਾਸਕਰ ਹੋਟਲ ਅਤੇ ਗੈਸਟ ਹਾਊਸਾਂ ਵਿੱਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਿਰਾਏਦਾਰਾਂ ਦੀ ਤਸਦੀਕ ਕਰਨ ਦੀ ਮੁਹਿੰਮ ਵੀ ਜਗ੍ਹਾ-ਜਗ੍ਹਾ ਚਲਾਈ ਜਾ ਥੀ ਹਾ ਹੈ। ਜਿੱਥੋਂ ਤੱਕ ਹਵਾਈ ਹਮਲਿਆਂ ਦਾ ਸਬੰਧ ਹੈ, ਦਿੱਲੀ ਪੁਲਿਸ ਪਹਿਲਾਂ ਹੀ ਇਸ ਦੇ ਲਈ ਉਡਾਣ ਦੀਆਂ ਵਸਤੂਆਂ 'ਤੇ ਪਾਬੰਦੀ ਲਗਾ ਚੁੱਕੀ ਹੈ, ਪੁਲਿਸ ਵਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਪਾਇਆ ਗਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe