ਨੌਜਵਾਨਾਂ ਦੇ ਅਨੁਕੂਲ ਵਾਤਾਵਰਣ ਬਣਾਉਣ ਦਾ ਉਪਰਾਲਾ ਕਰਨਾ ਹੀ ਸਾਡੀ ਪ੍ਰਾਥਮਿਕਤਾ: ਸਰਬਜੀਤ ਸਿੰਘ ਸਮਾਣਾ
ਮੋਹਾਲੀ (ਸੱਚੀ ਕਲਮ ਬਿਊਰੋ) : ਆਜ਼ਾਦ ਗਰੁੱਪ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਤੰਦਰੁਸਤ ਰੱਖਣ ਦੇ ਲਈ ਅਤੇ ਖੇਡਾਂ ਨਾਲ ਜੁੜੇ ਰਹਿਣ ਦੇ ਲਈ ਅਨੁਕੂਲ ਵਾਤਾਵਰਨ ਤਿਆਰ ਕਰਨ ਦੇ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਹੁਣ ਆਜ਼ਾਦ ਗਰੁੱਪ ਦੇ ਕੌਂਸਲਰ ਅਤੇ ਯੂਥ ਨੇਤਾ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡ ਤੰਗੋਰੀ ਦੇ ਨੌਜਵਾਨਾਂ ਨੂੰ ਖੇਡ ਕਿੱਟ ਸਪੁਰਦ ਕੀਤੀ ਗਈ ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਨੇਤਾ ਸਰਬਜੀਤ ਸਿੰਘ ਸਮਾਣਾ ਨੇ ਸਪੱਸ਼ਟ ਕਿਹਾ ਕਿ ਆਜ਼ਾਦ ਗਰੁੱਪ ਦੇ ਮੁਖੀ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਤਿੰਨ ਕੁ ਮਹੀਨੇ ਪਹਿਲਾਂ ਹੋਈ ਮੀਟਿੰਗ ਦੌਰਾਨ ਆਜ਼ਾਦ ਗਰੁੱਪ ਦੇ ਕੌਂਸਲਰਾਂ ਅਤੇ ਹੋਰਨਾਂ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਇਹ ਫ਼ੈਸਲਾ ਕੀਤਾ ਗਿਆ ਸੀ , ਕਿ ਕੱਲ੍ਹ ਦੇ ਨੇਤਾ ਨੌਜਵਾਨਾਂ ਦੇ ਲਈ ਅਨੁਕੂਲ ਵਾਤਾਵਰਨ ਤਿਆਰ ਕਰਨ ਦੇ ਲਈ ਤਾਂ ਕਿ ਉਹ ਇਕ ਤੰਦਰੁਸਤ ਜੀਵਨ ਜੀਅ ਸਕਣ ਦੇ ਲਈ ਕੰਮ ਕੀਤਾ ਜਾਵੇ ਜਿਸ ਦੇ ਤਹਿਤ ਮੁਹਾਲੀ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ
ਇਸੇ ਤਹਿਤ ਅੱਜ ਪਿੰਡ ਤੰਗੋਰੀ ਦੇ ਇਨ੍ਹਾਂ ਨੌਜਵਾਨਾਂ ਨੂੰ ਖੇਡ ਕਿੱਟ ਦੇਂਦਿਆਂ ਜੋ ਸੰਤੁਸ਼ਟੀ ਅਤੇ ਤਸੱਲੀ ਮੈਨੂੰ ਮਿਲ ਰਹੀ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਤਿ ਮੁਸ਼ਕਿਲ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਸਿਰਫ਼ ਇਹੀ ਬੇਨਤੀ ਕਰਦੇ ਹਨ ਕਿ ਉਹ ਆਪਣਾ ਫਾਲਤੂ ਸਮਾਂ ਬਜਾਏ ਹੋਰਨਾਂ ਕੰਮਾਂ ਕਾਰਾਂ ਦੇ ਖੇਡ ਮੈਦਾਨ ਵਿੱਚ ਹੀ ਬਤੀਤ ਕਰਨ ਨੂੰ ਪ੍ਰਾਥਮਿਕਤਾ ਦੇਣ । ਇਸ ਮੌਕੇ ਤੇ ਰੁਪਿੰਦਰ ਸਿੰਘ , ਹੈਪੀ, ਹਰਪ੍ਰੀਤ ਸਿੰਘ , ਜ਼ਿੰਦਾ , ਰਵੀ ਸਿਕੰਦਰ ਸਿੰਘ, ਪ੍ਰਿੰਸ , ਮਨੀ ਸੁਰਜੀਤ , ਸਮਿੱਥ , ਰਣਧੀਰ ਗਗਨ , ਮੰਗੂ , ਬੂਟਾ ਵੀ ਹਾਜ਼ਰ ਸਨ ।