ਨਵੀਂ ਦਿੱਲੀ : ਹੁਣ ਐਸ ਬੀ ਆਈ ਬੈਂਕ ਵੱਲੋਂ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਅਜਿਹਾ ਨਾ ਕਰਵਾਉਣ ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਸਭ ਤੋਂ ਉੱਚੀ ਬੈਂਕ ਸਟੇਟ ਬੈਂਕ ਵੱਲੋਂ ਆਪਣੇ ਗਾਹਕਾ ਲਈ ਇਕ ਖਾਸ ਅਲਰਟ ਜਾਰੀ ਕੀਤਾ ਗਿਆ ਹੈ। ਬੈਂਕ ਵੱਲੋਂ ਗਾਹਕਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਰੱਖਣ ਲਈ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕੀਤਾ ਗਿਆ ਹੈ। ਜਿਸ ਵਾਸਤੇ ਆਖਰੀ ਤਰੀਕ 30 ਸਤੰਬਰ 2021 ਰੱਖੀ ਗਈ ਹੈ। ਅਜਿਹਾ ਨਾ ਕੀਤੇ ਜਾਣ ਤੇ ਜੁਰਮਾਨਾ ਭਰਨਾ ਪੈ ਸਕਦਾ ਹੈ। ਅਗਰ ਪੈਨ ਕਾਰਡ ਇਨਐਕਟਿਵ ਹੋ ਜਾਂਦਾ ਹੈ ਤਾਂ ਜੁਰਮਾਨਾ ਭਰਨਾ ਪਵੇਗਾ। ਜਿਸ ਤੋਂ ਬਾਅਦ ਇਹ ਮੰਨਿਆ ਜਾਵੇਗਾ ਕਿ ਕਾਨੂੰਨ ਦੇ ਮੁਤਾਬਕ ਪੈਨ ਨੂੰ ਕੋਟ ਨਹੀਂ ਕੀਤਾ ਗਿਆ। ਅਜਿਹੇ ਵਿੱਚ ਆਮਦਨ ਕਰ ਕਾਨੂੰਨ ਦੇ ਸੈਕਸ਼ਨ 272B ਤਹਿਤ 10 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਭਾਰਤੀ ਸਟੇਟ ਬੈਂਕ ਨੇ ਆਪਣੇ ਅਧਿਕਾਰਤ ਟਵਿਟਰ ਹੈਡਲ ਤੇ ਟਵੀਟ ਵਿੱਚ ਲਿਖਿਆ ਹੈ ਕਿ ਅਸੀਂ ਗਾਹਕਾਂ ਨੂੰ ਪੈਨ ਤੇ ਆਧਾਰ ਲਿੰਕ ਕਰਨ ਦੀ ਸਲਾਹ ਦਿੰਦੇ ਹਾਂ ਤਾਂ ਜੋ ਉਨ੍ਹਾਂ ਨੂੰ ਕਿਸੇ ਤਰਾਂ ਦੀ ਅਸੁਵਿਧਾ ਨਾ ਹੋਵੇ।
30 ਸਤੰਬਰ ਤੱਕ ਸਾਰੇ ਗਾਹਕ ਆਪਣਾ ਪੈਨ ਆਧਾਰ ਨਾਲ ਲਿੰਕ ਕਰਵਾ ਸਕਦੇ ਹਨ। ਅਗਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ, ਇਸ ਤੋਂ ਬਾਅਦ ਕਈ ਤਰ੍ਹਾਂ ਦੇ ਵਿੱਤੀ ਲੈਣ ਦੇਣ ਨਹੀਂ ਹੋ ਸਕਣਗੇ। ਪੈਨ ਆਧਾਰ ਲਿੰਕ ਕਰਨਾ ਹਰੇਕ ਲਈ ਜ਼ਰੂਰੀ ਹੈ। ਇਨਕਮ ਟੈਕਸ ਦੀ ਵੈਬਸਾਈਟ ਤੇ ਜਾ ਕੇ ਅਸਾਨੀ ਨਾਲ ਦੋਵੇਂ ਦਸਤਾਵੇਜ਼ ਲਿੰਕ ਕੀਤੇ ਜਾ ਸਕਦੇ ਹਨ।