ਵਿਸਕੀ ਦੋ ਸਦੀਆਂ ਤੋਂ ਜ਼ਿਆਦਾ ਪੁਰਾਣੀ
ਅਮਰੀਕਾ : ਦੁਨੀਆ ਦੀ ਸਭ ਤੋਂ ਪੁਰਾਣੀ ਵਿਸਕੀ ਕੀ ਬੋਤਲ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਨੀਲਾਮ ਹੋਈ। ਕਿਹਾ ਜਾ ਰਿਹਾ ਹੈ ਕਿ ਵਿਸਕੀ ਦੀ ਬੋਤਲ ਨੂੰ 250 ਸਾਲ ਪਹਿਲਾਂ ਡਿਸਟਿਲਡ ਕੀਤਾ ਗਿਆ ਸੀ। ਇਹ ਮੁੱਢਲੀ ਕੀਮਤ ਤੋਂ ਛੇ ਗੁਣਾ ਜ਼ਿਆਦਾ ਹੈ ਜਿਸ ਦੀ ਕੀਮਤ 1, 37, 000 ਅਮਰੀਕੀ ਡਾਲਰ ਸੀ। ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ ਓਲਡ ਇੰਗਲੇਡਿਊ ਵਿਸਕੀ ਨੂੰ 1860 'ਚ ਬੋਤਲਬੰਦ ਕੀਤਾ ਗਿਆ ਸੀ। ਇਸ ਦੇ ਅੰਦਰਲਾ ਲਿਕਵਿਡ ਉਸ ਤੋਂ ਵੀ ਘੱਟੋ-ਘੱਟ ਇਕ ਸਦੀ ਪੁਰਾਣਾ ਮੰਨਿਆ ਜਾਂਦਾ ਹੈ। ਆਕਸ਼ਨ ਹਾਊਸ ਸਕਿੱਨਰ ਇੰਕ ਦਾ ਅਨੁਮਾਨ ਹੈ ਕਿ ਬੋਤਲ ਦੀ ਕੀਮਤ 20 ਹਜ਼ਾਰ ਡਾਲਰ ਤੋਂ 40 ਹਜ਼ਾਰ ਡਾਲਰ ਦੇ ਵਿਚਕਾਰ ਹੋਵੇਗੀ। 30 ਜੂਨ 2021 ਨੂੰ ਹੋਈ ਨਿਲਾਮੀ 'ਚ ਬੋਤਲ ਨੂੰ 1, 37, 500 ਅਮਰੀਕੀ ਡਾਲਰ 'ਚ ਵਿਕੀ ਹੈ। ਇਹ ਵਿਸਕੀ ਮਸ਼ਹੂਰ ਫਾਈਨਾਂਸਰ ਜੌਨ ਪਿਆਰਪੁਆਇੰਟ ਮੌਰਗਨ ਦੀ ਸੀ। ਬੋਤਲ ਪਿੱਛੇ ਇਕ ਲੇਬਲ ਵੀ ਹੈ। ਇਹ ਸਾਲ 1865 ਤੋਂ ਪਹਿਲਾਂ ਬਣਾਇਆ ਗਿਆ ਸੀ। ਮੌਰਗਨ ਦੀ ਮੌਤ ਤੋਂ ਬਾਅਦ ਬੋਤਲ ਨੂੰ ਉਨ੍ਹਾਂ ਦੇ ਤਹਿਖਾਨੇ ਤੋਂ ਜ਼ਬਤ ਕੀਤਾ ਗਿਆ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਪੀ ਮੌਰਗਨ ਨੇ 1900 ਦੇ ਦਹਾਕੇ ਦੇ ਆਸਪਾਸ ਜਾਰਜੀਆ ਦੀ ਯਾਤਰਾ 'ਤੇ ਬੋਤਲ ਖਰੀਦੀ ਸੀ। ਬਾਅਦ ਵਿਚ ਇਸ ਨੂੰ ਉਨ੍ਹਾਂ ਦੇ ਪੁੱਤਰ ਨੂੰ ਦੇ ਦਿੱਤਾ ਗਿਆ ਜਿਨ੍ਹਾਂ ਨੇ ਇਸ ਨੂੰ 1942 ਤੇ 1944 ਦੇ ਵਿਚਕਾਰ ਦੱਖਣੀ ਕੈਰੋਲੀਨਾ ਦੇ ਗਵਰਨਰ ਜੇਮਸ ਬਾਇਨਰਸ ਨੂੰ ਦੇ ਦਿੱਤਾ। 1955 'ਚ ਅਹੁਦਾ ਛੱਡਣ ਤੋਂ ਬਾਅਦ ਦੱਖਣੀ ਕੈਰੋਲੀਨਾ ਦੇ ਸਾਬਕਾ ਗਵਰਨਰ ਜੇਮਸ ਬਾਇਨਰਸ ਨੇ ਮਿੱਤਰ ਅਤੇ ਅੰਗਰੇਜ਼ੀ ਨੌਸੈਨਾ ਅਧਿਕਾਰੀ ਫਰਾਂਸਿਸ ਡ੍ਰੇਕ ਨੂੰ ਬੰਦ ਬੋਤਲ ਦਿੱਤੀ ਜਿਸ ਨੇ ਇਸ ਨੂੰ ਤਿੰਨ ਪੀੜ੍ਹੀਆਂ ਤਕ ਬਚਾਇਆ। ਮੰਨਿਆ ਜਾਂਦਾ ਹੈ ਕਿ ਮੌਰਗਨ ਦੇ ਤਹਿਖਾਨੇ 'ਚ ਰੱਖੇ ਤਿੰਨ ਦੇ ਸੈੱਟ 'ਚੋਂ ਇਕਮਾਤਰ ਜੀਵਤ ਬੋਤਲ ਹੈ।
ਵਿਸਕੀ ਦੋ ਸਦੀਆਂ ਤੋਂ ਜ਼ਿਆਦਾ ਪੁਰਾਣੀ ਹੈ, ਇਸ ਲਈ ਇਹ ਫਿਲਹਾਲ ਪੀਣ ਯੋਗ ਨਹੀਂ ਹੋਵੇਗੀ ਪਰ ਵਿਸਕੀ ਬੰਦ ਕਰਨ 'ਤੇ ਲਗਪਗ 10 ਸਾਲਾਂ ਤਕ ਚੱਲਦੀ ਹੈ। ਜਦੋਂ ਮਾਹਿਰਾਂ ਵੱਲੋਂ ਮੁਲਾਂਕਣ ਕੀਤਾ ਗਿਆ ਤਾਂ 1763 ਤੇ 1803 ਵਿਚਕਾਰ ਉਤਪਾਦਤ ਹੋਣ ਦੀ 53 ਫ਼ੀਸਦ ਸੰਭਾਵਨਾ ਦੇ ਨਾਲ ਵਿਸਕੀ ਨੂੰ ਬੋਰਬੋਨ ਮੰਨਿਆ ਗਿਆ ਸੀ।