ਨਵੀਂ ਦਿੱਲੀ : ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਪ੍ਰੋਸੈਸਿੰਗ ਸ਼ੁਰੂ ਕਰ ਦਿਤੀ ਗਈ ਹੈ ਅਤੇ ਵੀਜ਼ਾ ਲੈਣ ਦੇ ਇੱਛਕ ਲੋਕ 19 ਜੁਲਾਈ ਤੋਂ ਆਪਣੇ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਹਨ। ਵੀ.ਐਫ਼.ਐਸ. ਗਲੋਬਲ ਵੱਲੋਂ ਕੀਤੇ ਟਵੀਟ ਮੁਤਾਬਕ ਵੀਜ਼ਾ ਅਰਜ਼ੀ ਕੇਂਦਰਾਂ ਵਿਚ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਸਖ਼ਤ ਮਨਾਹੀ ਹੈ ਅਤੇ ਹਾਈ ਕਮਿਸ਼ਨ ਵਿਚ ਪੁੱਜੇ ਪਾਸਪੋਰਟ ਮੋਹਰ ਲੱਗਣ ਮਗਰੋਂ 14 ਦਿਨ ਦੇ ਅੰਦਰ ਸਬੰਧਤ ਲੋਕਾਂ ਨੂੰ ਵਾਪਸ ਮਿਲ ਜਾਣਗੇ। ਤਾਜ਼ਾ ਘਟਨਾਕ੍ਰਮ ਤੋਂ ਇਕ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੈ ਅਤੇ ਭਾਰਤ ਅਤੇ ਕੈਨੇਡਾ ਵਿਚਾਲੇ 21 ਜੁਲਾਈ ਤੋਂ ਬਾਅਦ ਸਿੱਧੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਵੀ.ਐਫ਼.ਐਸ. ਗਲੋਬਲ ਵੱਲੋਂ ਦਿਤੀ ਜਾਣਕਾਰੀ ਮੁਤਾਬਕ ਕੋਰੀਅਰ ਸੇਵਾ ਰਾਹੀਂ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਇੱਛਕ ਲੋਕਾਂ ਨੂੰ ਇਕ ਵੈਬਫ਼ਾਰਮ ਲਾਜ਼ਮੀ ਤੌਰ ’ਤੇ ਭਰਨਾ ਹੋਵੇਗਾ ਜਿਸ ਦਾ Çਲੰਕ ਵੀ.ਐਫ਼.ਐਸ. ਗਲੋਬਲ ਦੀ ਵੈਬਸਾਈਟ ’ਤੇ ਉਪਲਬਧ ਹੈ। ਵੀਜ਼ਾ ਪ੍ਰੋਸੈਸਿੰਗ ਦੀ ਪ੍ਰਕਿਰਿਆ ਸਾਰੀਆਂ ਵੀਜ਼ਾ ਸ਼ੇ੍ਰਣੀਆਂ ਵਾਸਤੇ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਨੇੜ ਭਵਿੱਖ ਵਿਚ ਕੈਨੇਡਾ ਵੱਲੋਂ ਵਿਜ਼ਟਰਜ਼ ਵਾਸਤੇ ਦਰਵਾਜ਼ੇ ਖੋਲ੍ਹਣ ਮਗਰੋਂ ਉਹ ਵੀ ਆਪਣੇ ਸੁਪਨਿਆਂ ਦੇ ਮੁਲਕ ਜਾ ਸਕਣਗੇ। ਦੱਸ ਦੇਈਏ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਸਿੱਧੀਆਂ ਫ਼ਲਾਈਟਸ ਬੰਦ ਹਨ ਅਤੇ ਕੌਮਾਂਤਰੀ ਵਿਦਿਆਰਥੀਆਂ ਜਾਂ ਕਨਫ਼ਰਮੇਸ਼ਨ ਆਫ਼ ਪਰਮਾਨੈਂਟ ਰੈਜ਼ੀਡੈਂਸ ਵਾਲੇ ਮੈਕਸੀਕੋ ਜਾਂ ਯੂਰਪ ਦੇ ਰਸਤੇ ਕੈਨੇਡਾ ਜਾ ਰਹੇ ਹਨ।