ਲਖਨਊ : ਉਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਤੂਫ਼ਾਨ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ 19 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਤੋਂ ਇਲਾਵਾ ਲੱਗਭਗ 50 ਹੋਰ ਲੋਕਾਂ ਦੇ ਜ਼ਖਮੀ ਦੀ ਜਾਣਕਾਰੀ ਵੀ ਮਿਲੀ ਹੈ। ਕਮਿਸ਼ਨਰ ਦਫ਼ਤਰ ਨੇ ਦਸਿਆ ਕਿ ਮੈਨਪੁਰੀ ਇਲਾਕੇ 'ਚ ਸਭ ਤੋਂ ਵਧ 6 ਮੌਤਾਂ ਹੋਈਆਂ। ਏਟਾ ਅਤੇ ਕਾਸਗੰਜ 'ਚ 3-3 ਲੋਕਾਂ ਦੇ ਮਰਨ ਦੀ ਜਾਣਕਾਰੀ ਹੈ। ਇਸੇ ਤਰ੍ਹਾਂ ਮੁਰਾਦਾਬਾਦ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਬਦਾਊਂ, ਪੀਲੀਭੀਤ, ਮਥੁਰਾ, ਕੰਨੌਜ, ਸੰਭਲ ਅਤੇ ਗਾਜ਼ੀਆਬਾਦ ਤੋਂ ਵੀ ਇਕ-ਇਕ ਵਿਅਕਤੀ ਦੀ ਮੌਤ ਦੀ ਖਬਰ ਹੈ। ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਵੀਰਵਾਰ ਦੇਰ ਸ਼ਾਮ ਹਨ੍ਹੇਰੀ-ਤੂਫਾਨ ਆਇਆ। ਜਗ੍ਹਾ-ਜਗ੍ਹਾ ਦਰੱਖਤ ਟੁੱਟ ਕੇ ਡਿੱਗ ਗਏ। ਕਈ ਮਕਾਨਾਂ ਦੀਆਂ ਕੰਧਾਂ ਢਹਿ ਗਈਆਂ। ਦਫ਼ਤਰ ਨੇ ਦੱਸਿਆ ਕਿ ਸਭ ਤੋਂ ਵਧ 41 ਲੋਕ ਮੈਨਪੁਰੀ 'ਚ ਜ਼ਖਮੀ ਹੋਏ। ੍ਵਚਅਹ ਦੌਰਾਨ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਹਨ੍ਹੇਰੀ-ਤੂਫਾਨ ਨਾਲ ਪ੍ਰਭਾਵਿਤ ਏਟਾ, ਕਾਸਗੰਜ, ਮੈਨਪੁਰੀ, ਮੁਰਾਦਾਬਾਦ, ਫਰੂਖਾਬਾਦ ਜਨਪਦਾਂ ਦੇ ਇੰਚਾਰਜ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੰਬੰਧਤ ਜ਼ਿਲਿਆਂ ਦਾ ਦੌਰਾ ਕਰ ਕੇ ਰਾਹਤ ਕੰਮ ਦਾ ਜਾਇਜ਼ਾ ਲੈਣ। ਉਨ੍ਹਾਂ ਨੇ ਸੰਬੰਧਤ ਜ਼ਿਲਿਆਂ ਦੇ ਜ਼ਿਲਾ ਅਧਿਕਾਰੀਆਂ ਨੂੰ ਖੁਦ ਖੇਤਰਾਂ ਦਾ ਦੌਰਾ ਕਰ ਕੇ ਰਾਹਤ ਵੰਡਣ ਦਾ ਨਿਰਦੇਸ਼ ਵੀ ਦਿੱਤਾ। ਬੁਲਾਰੇ ਨੇ ਦੱਸਿਆ ਕਿ ਜ਼ਿਲਾ ਏਟਾ ਦੇ ਇੰਚਾਰਜ ਮੰਤਰੀ ਅਤੁਲ ਗਰਗ, ਜ਼ਿਲੇ ਕਾਸਗੰਜ ਦੇ ਸੁਰੇਸ਼ ਪਾਸੀ, ਜ਼ਿਲਾ ਮੈਨਪੁਰੀ ਦੇ ਗਿਰੀਸ਼ ਯਾਦਵ, ਜ਼ਿਲਾ ਬਦਾਊਂ ਦੇ ਸਵਾਮੀ ਪ੍ਰਸਾਦ ਮੋਰੀਆ, ਜ਼ਿਲਾ ਮੁਰਾਦਾਬਾਦ ਦੇ ਮਹੇਂਦਰ ਸਿੰਘ ਅਤੇ ਜ਼ਿਲਾ ਫਰੂਖਾਬਾਦ ਦੇ ਇੰਚਾਰਜ ਮੰਤਰੀ ਚੇਤਨ ਚੌਹਾਨ ਹਨ।