ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਸਿਵਫਟ ਤੇ ਹੋਰ ਮਾਡਲਾਂ ਦੇ ਸੀਐੱਨਜੀ ਦੀਆਂ ਕੀਮਤਾਂ ’ਚ 15, 000 ਰੁਪਏ ਤਕ ਵਧਾ ਕੀਤੀ ਹੈ। ਮਾਰੂਤੀ-ਸਜ਼ੂਕੀ ਇੰਡੀਆ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੱਚੇ ਮਾਲ ਦੀ ਲਾਗਤ ਵਧਾਉਣ ਦੇ ਚੱਲਦੇ ਸਿਵਫਟ ਤੇ ਹੋਰ ਸਾਰੀਆਂ ਸੀਐਨਜੀ ਸੰਸਕਰਣ ਦੀਆਂ ਕੀਮਤਾਂ ’ਚ ਵਧਾ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਉਪਰੋਕਤ ਮਾਡਲਾਂ ਦੀ ਦਿੱਲੀ ’ਚ ਸ਼ੋਅ ਰੂਪ ਕੀਮਤ ’ਚ 15, 000 ਰੁਪਏ ਤਕ ਦਾ ਵਾਧਾ ਹੋਇਆ ਹੈ। ਨਵੀਆਂ ਕੀਮਤਾਂ ਅੱਜ ਭਾਵ 12 ਜੁਲਾਈ 2021 ਤੋਂ ਸ਼ੁਰੂ ਹੋਣਗੀਆਂ। ਕੀਮਤਾਂ ’ਚ ਵਾਧੇ ਤੋਂ ਪਹਿਲਾਂ ਸਿਵਫਟ 5.73 ਲੱਖ ਤੋਂ 8.27 ਲੱਖ ਰੁਪਏ ’ਚ ਉਪਲੱਬਧ ਸੀ। ਇਹ ਦਿੱਲੀ ’ਚ ਸ਼ੋਅ ਰੂਮ ਦੀ ਕੀਮਤ ਹੈ। ਮਾਰੂਤੀ ਸਜੂਕੀ ਐਲਟੋ, ਸਲੈਰੀਉ, ਐਸ-ਪਰੀਸੋ, ਵੈਗਨ-ਆਰ, ਈਓਨ ਤੇ ਅਰਟਿਗਾ ਸਮੇਤ ਆਪਣੇ ਕਈ ਮਾਡਲਾਂ ’ਚ ਸੀਐੱਨਜੀ ਸੰਸਕਰਣ ਵੇਚਦੀ ਹੈ, ਜਿਨ੍ਹਾਂ ਦੀ ਕੀਮਤ 4.43 ਲੱਖ ਰੁਪਏ ਤੋਂ ਲੈ ਕੇ 9.36 ਲੱਖ ਰੁਪਏ ਤਕ ਹੈ। ਕੰਪਨੀ ਨੇ ਇਸ ਸਾਲ ਅਪ੍ਰੈਲ ’ਚ ਸਵਿਫਟ ਨੂੰ ਛੱਡ ਕੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ 22, 500 ਰੁਪਏ ਤਕ ਵਾਧਾ ਕੀਤੀ ਸੀ।