ਇਸਲਾਮਾਬਾਦ : ਪਾਕਿਸਤਾਨ ਵਿੱਚ ਇੱਕ ਵਾਰ ਫਿਰ ਤੋਂ ਜਬਰੀ ਧਰਮ ਪਰਿਵਰਤਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਉਹ ਵੀ ਇੱਕ ਜਾਂ ਦੋ ਨਹੀਂ, ਸਗੋਂ ਪੂਰੇ 60 ਹਿੰਦੂਆਂ ਨੂੰ ਇਕੱਠਿਆਂ ਇਸਲਾਮ ਕਬੂਲ ਕਰਵਾਇਆ ਗਿਆ। ਧਰਮ ਪਰਿਵਰਤਨ ਕਰਵਾਉਂਦੇ ਹੋਏ ਮੌਲਵੀ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੀਡੀਓ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਅਤੇ ਮੀਠੀ ਇਲਾਕੇ ਦਾ ਹੈ, ਜੋ ਜਬਰੀ ਧਰਮ ਪਰਿਵਰਤਨ ਦਾ ਗੜ੍ਹ ਬਣ ਗਿਆ ਹੈ।
ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੌਲਵੀ 60 ਹਿੰਦੂਆਂ ਨੂੰ ਕਲਮਾ (ਇਸਲਾਮ ਦੀ ਸਹੁੰ) ਪੜ੍ਹਾਅ ਰਿਹਾ ਹੈ ਅਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਰਿਹਾ ਹੈ। ਇਹ ਵੀਡੀਓ 7 ਜੁਲਾਈ 2021 ਦਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਸਿੰਧੂ ਦੇ ਮਤਲੀ ਨਗਰ ਕਮੇਟੀ ਦੇ ਪ੍ਰਧਾਨ ਅਬਦੁਲ ਰਾਉਫ਼ ਨਿਜਾਮਨੀ ਨੇ ਆਪਣੇ ਫੇਸਬੁਕ ਅਕਾਊਂਟ ਪ੍ਰੋਫਾਈਲ ’ਤੇ ਇਹ ਵੀਡੀਓ ਜਾਰੀ ਕੀਤੀ ਹੈ। ਉਸ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਅਲਹਮਦੂਲਿਲਾਹ ਅੱਜ ਮੇਰੀ ਨਿਗਰਾਨੀ ਵਿੱਚ 60 ਲੋਕ ਮੁਸਲਮਾਨ ਬਣ ਗਏ ਹਨ। ਵੱਡੇ ਪੱਧਰ ’ਤੇ ਹੋਏ ਇਸ ਧਰਮ ਪਰਿਵਰਤ ਪਿੱਛੇ ਸਿੰਧ ਦੇ ਖੁੰਖਾਰ ਮੌਲਵੀ ਮਿਆਂ ਮਿੱਠੂ ਅਤੇ ਅਬਦੁਲ ਰਾਉਫ਼ ਨਿਜਾਮਨੀ ਦਾ ਹੱਕ ਦੱਸਿਆ ਜਾ ਰਿਹਾ ਹੈ। ਮਿਆਂ ਮਿੱਠੂ ਪਾਕਿਸਤਾਨ ਵਿੱਚ ਗਰੀਬ ਹਿੰਦੂ ਲੜਕੀਆਂ ਦੇ ਅਗਵਾਹ ਅਤੇ ਜਬਰਨ ਧਰਮ ਤਬਦੀਲੀ ਲਈ ਖੁੰਖਾਰ ਵਿਅਕਤੀ ਹੈ। ਇਸ ਤੋਂ ਪਹਿਲਾਂ ਵੀ ਮੌਲਵੀ ਮਿਆਂ ਮਿੱਠੂ ਹੁਣ ਤੱਕ ਪਾਕਿਸਤਾਨ ਵਿੱਚ ਕਈ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਚੁੱਕਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਹਿੰਦੂ ਕਾਫ਼ੀ ਦਹਿਸ਼ਤ ਵਿੱਚ ਹਨ।
ਕਰਾਚੀ ਦੇ ਡਾ. ਰਾਜਕੁਮਾਰ ਵੰਜਾਰਾ, ਜੋ ਹਿੰਦੂਆਂ ’ਤੇ ਜੁਲਮ ਵਿਰੁੱਧ ਆਵਾਜ਼ ਉਠਾਉਂਦੇ ਰਹੇ ਹਨ, ਉਨ੍ਹਾਂ ਨੇ ਇਸ ਘਟਨਾ ’ਤੇ ਟਿੱਪਣੀ ਕਰਦੇ ਹੋਏ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਹੈ ਕਿ ਪਾਕਿਸਤਾਨ ਵਿੱਚ ਧਰਮ ਪਰਿਵਰਤਨ ਹੁਣ ਆਮ ਹੋ ਗਿਆ ਹੈ। ਧਰਮ ਪਰਿਵਰਤਨ ਕਰਵਾਉਣ ਵਾਲਿਆਂ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਖ਼ਤੀ ਨਹੀਂ ਹੁੰਦੀ। ਸਭ ਕੁਝ ਸ਼ਰ੍ਹੇਆਮ ਹੁੰਦਾ ਹੈ। ਉਹ ਦਿਨ ਦੂਰ ਨਹੀਂ ਹੁਣ ਜਦੋਂ ਇੱਥੇ ਇੱਕ ਵੀ ਹਿੰਦੂ ਨਹੀਂ ਬਚੇਗਾ। ਅਜ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਧਰਮ ਪਰਿਵਰਤਨ ’ਤੇ ਇੱਕ ਸੰਸਦੀ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ ਜਬਰੀ ਧਰਮ ਪਰਿਵਰਤ ਨੂੰ ਰੋਕਣ ’ਤੇ ਕੰਮ ਕਰ ਰਹੀ ਹੈ, ਪਰ ਇਮਰਾਨ ਖਾਨ ਸਰਕਾਰ ਨਵੇਂ ਪਾਕਿਸਤਾਨ ਵਿੱਚ ਵੀ ਇਹ ਸਭ ਕੁਝ ਸ਼ਰ੍ਹੇਆਮ ਹੋ ਰਿਹਾ ਹੈ।