ਬਿਹਾਰ : ਬਿਹਾਰ ਦੇ ਇਕ ਪਿੰਡ ਮਧੇਪੁਰਾ ਵਿਚ 2 ਨੌਜਵਾਨ ਅਪਣੀਆਂ ਪ੍ਰੇਮਿਕਾਵਾਂ ਨੂੰ ਜਦੋਂ ਚੋਰੀ ਮਿਲਣ ਪੁੱਜੇ ਤਾਂ ਪਿੰਡ ਵਾਸੀਆਂ ਨੂੰ ਇਸ ਦਾ ਪਤਾ ਲੱਗ ਗਿਆ। ਪਰ ਵਧੀਆ ਗਲ ਇਹ ਰਹੀ ਕਿ ਉਨ੍ਹਾਂ ਸਬਰ ਤੋਂ ਕੰਮ ਲੈਂਦਿਆਂ ਉਨ੍ਹਾਂ ਦੋਵਾਂ ਨੌਜਵਾਨਾਂ ਦਾ ਵਿਆਹ ਕਰਵਾ ਦਿਤਾ। ਇਹ ਵਿਆ ਪਿੰਡ ਵਾਸੀਆਂ ਨੇ ਜਬਰਦਸਤੀ ਮੌਕੇ 'ਤੇ ਹੀ ਕਰਵਾ ਦਿਤਾ। ਪਰ ਇਕ ਨੌਜਵਾਨਾਂ ਦੇ ਪਰਵਾਰਾਂ ਮੈਂਬਰਾਂ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਥਾਣੇ ਵਿਚ ਅਪਣੇ ਪੁੱਤਰਾਂ ਦੇ ਅਗ਼ਵਾ ਕਰ ਕੇ ਵਿਆਹ ਕਰਨ ਦੀ ਰੀਪੋਰਟ ਦਰਜ ਕਰਵਾ ਦਿਤੀ। ਦੂਸਰੇ ਨੌਜਵਾਨ ਦੇ ਪਿਤਾ ਨੇ ਨੂੰਹ ਨੂੰ ਅਪਣਾ ਲਿਆ।
ਭੀਰਖੀ ਵਾਸੀ ਦੇਵਾਨੰਦ ਯਾਦਵ ਦੇ ਪੁੱਤਰ ਰੋਹਨ ਅਤੇ ਜਾਨਕੀਨਗਰ ਵਾਸੀ ਕ੍ਰਿਸ਼ਨਕੁਮਾਰ ਬੈਭਵ ਉਰਫ ਭਾਨੂੰ ਦੋਸਤ ਹਨ। ਰੋਹਨ ਦਾ ਪਿੰਡ ਜਯਪਾਲਪੱਟੀ ਦੀ ਲੜਕੀ ਨਾਲ ਪਿਆਰ ਹੋ ਗਿਆ। ਰੋਹਨ ਦੇ ਜ਼ਰੀਏ ਰਿਆ ਦੀ ਭੈਣ ਚੰਦਾ ਨੂੰ ਵੀ ਭਾਨੂੰ ਨੇ ਪ੍ਰੇਮ ਜਾਲ ਵਿਚ ਫਸਾ ਲਿਆ। ਦੋਵੇਂ ਨੌਜਵਾਨ ਟਰੇਨ ਤੋਂ ਰਾਤ ਨੂੰ ਮਧੇਪੁਰਾ ਆਉਂਦੇ ਸਨ ਅਤੇ ਪ੍ਰੇਮਿਕਾ ਨੂੰ ਮਿਲ ਕੇ ਪਟਨਾ ਵਾਪਸ ਪਰਤ ਜਾਂਦੇ ਸਨ। 31 ਮਈ ਦੀ ਰਾਤ ਜਦੋਂ ਦੋਵੇਂ ਟਰੇਨ ਤੋਂ ਉਤਰ ਕੇ ਪ੍ਰੇਮਿਰਾ ਦੇ ਘਰ ਦਾਖ਼ਲ ਹੋਏ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਦੋਹਾਂ ਨੌਜਵਾਨਾਂ ਨੂੰ ਫੜ ਕੇ ਦੋਹਾਂ ਪ੍ਰੇਮਿਕਾ ਨਾਲ ਜ਼ਬਰਦਸਤੀ ਵਿਆਹ ਕਰਵਾ ਦਿਤਾ।
ਨੌਜਵਾਨ ਦੇ ਪਿਤਾ ਨੇ ਦਸਿਆ ਕਿ ਪ੍ਰੇਮਿਕਾ ਦੇ ਪਿਤਾ ਕਿਸੇ ਅਪਰਾਧਕ ਮਾਮਲੇ ਵਿਚ ਮੁਲਜ਼ਮ ਹਨ ਅਤੇ ਫ਼ਰਾਰ ਚੱਲ ਰਹੇ ਹਨ ਘਰ ਵਿਚ ਸਿਰਫ਼ ਲੜਕੀਆਂ ਦਾ ਬਜ਼ੁਰਗ ਦਾਦਾ ਹੀ ਰਹਿੰਦਾ ਸੀ। ਜਦੋਂ ਦੋਹਾਂ ਲੜਕੀਆਂ ਨੂੰ ਪ੍ਰੇਮੀਆਂ ਦੇ ਆਉਣ ਦੀ ਸੂਚਨਾ ਮੋਬਾਈਲ 'ਤੇ ਮਿਲਦੀ ਸੀ ਤਾਂ ਲੜਕੀਆਂ ਦਾਦੇ ਨੂੰ ਨੀਂਦ ਦੀਆਂ ਗੋਲੀਆਂ ਖੁਆ ਕੇ ਸੁਆ ਦਿੰਦੀਆਂ ਸਨ। 31 ਮਈ ਦੀ ਰਾਤ ਨੂੰ ਦੋਵੇਂ ਨੌਜਵਾਨ ਪ੍ਰੇਮਿਕਾ ਦੇ ਘਰ ਪੁੱਜੇ। ਘਰ ਪਹੁੰਚਣ ਮਗਰੋਂ ਲੱਗਭਗ ਇਕ ਘੰਟੇ ਬਾਅਦ ਜਦੋਂ ਪਿੰਡ ਵਾਸੀਆਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਫੜ ਲਿਆ ਅਤੇ ਕੁੱਟਮਾਰ ਕਰ ਕੇ ਵਿਆਹ ਲਈ ਰਾਜ਼ੀ ਕਰਵਾਇਆ।